Saturday, May 14, 2011

13. ਕਲ੍ਹ ਫੇਰ ਆਵੀਂ…


“ਦੇਖ ਰੀਮਾ, ਹੁਣ ਮੈਂ ਪੰਜਾਹ ਦਾ ਹੋ ਚੱਲਿਆਂ—ਮੇਰੇ ਲਈ ਹੁਣ ਔਰਤ ਦੇ ਜਿਸਮ ਦੇ ਕੋਈ ਅਰਥ ਨਹੀਂ ਰਹੇ...ਹੁਣ ਤੂੰ ਮੈਥੋਂ ਕੋਈ ਉਮੀਦ ਨਾ ਰੱਖੀਂ।”
ਕਬੀਰ ਦੇ ਇਹਨਾਂ ਸ਼ਬਦਾਂ ਨੇ ਰੀਮਾ ਦੇ ਦਿਲ ਦੀ ਧੜਕਨ ਨੂੰ ਡਾਵਾਂ-ਡੋਲ ਕਰਕੇ ਰੱਖ ਦਿੱਤਾ ਸੀ। ਕੁਝ ਪਲਾਂ ਦੀ ਚੁੱਪ ਪਿੱਛੋਂ ਉਸਨੇ ਮੂੰਹ ਖੋਲ੍ਹਿਆ, “ਕਬੀਰ ਤੁਸੀਂ ਪੰਜਾਹ ਦੇ ਹੋ ਗਏ ਤਾਂ ਇਸ ਵਿਚ ਮੇਰਾ ਕੀ ਕਸੂਰ ਏ, ਮੈਂ ਤਾਂ ਅਜੇ ਸੈਂਤੀਆਂ ਦੀ ਓ ਆਂ...ਤੁਸੀਂ ਕਹਿਣਾ ਚਾਹੁੰਦੇ ਓ ਕਿ ਸਾਡੀ ਸ਼ਾਦੀ-ਸ਼ੁਦਾ ਜ਼ਿੰਦਗੀ ਬਸ ਤੁਹਾਡੇ ਏਸ ਇਕ ਵਾਕ ਨਾਲ ਖਤਮ ਹੋ ਗਈ?...ਜਿਵੇਂ ਢਿੱਡ ਨੂੰ ਭੁੱਖ ਲੱਗਦੀ ਏ ਕਬੀਰ—ਜਿਸਮ ਨੂੰ ਵੀ ਓਵੇਂ ਈ ਭੁੱਖ ਮਹਿਸੂਸ ਹੁੰਦੀ ਏ। ਵੈਸੇ ਢਿੱਡ ਦੀ ਭੁੱਖ ਨੂੰ ਸ਼ਾਂਤ ਕਰਨ ਦੇ ਤਾਂ ਕਈ ਤਰੀਕੇ ਹੈਨ ਪਰ ਜਿਸਮ...”
ਰੀਮਾ ਨੂੰ ਆਪਣੀ ਗੱਲ ਵਿਚਕਾਰ ਹੀ ਛੱਡ ਦੇਣੀ ਪਈ—ਕਬੀਰ ਦੇ ਬੇ-ਸੁਰੇ ਘੁਰਾੜੇ ਕਮਰੇ ਵਿਚ ਗੂੰਜਣ ਲੱਗ ਪਏ ਸਨ।
ਰੀਮਾ ਨੂੰ ਭਰਮ ਹੈ ਕਿ 13 ਦਾ ਅੰਕ ਉਸ ਲਈ ਬੜਾ ਮਨਹੂਸ ਹੈ...ਤੇ ਜੇ 13 ਤਾਰੀਖ਼ ਨੂੰ ਸ਼ੁਕਰਵਾਰ ਵੀ ਹੋਏ ਤਾਂ ਉਹ ਘਰੋਂ ਬਾਹਰ ਹੀ ਨਹੀਂ ਨਿਕਲਦੀ।...ਤੇ ਅੱਜ ਹੀ ਉਸਨੂੰ ਵਿਆਹੀ ਨੂੰ 13 ਵਰ੍ਹੇ ਪੂਰੇ ਹੋਏ ਨੇ ਤੇ 13 ਤਾਰੀਖ਼ ਵਾਲਾ ਸ਼ੁਕਰਵਾਰ ਵੀ ਹੈ। ਅੱਜ ਕਬੀਰ ਨੇ ਇਹ ਗੱਲ ਕਹਿ ਕੇ ਰੀਮਾ ਦੇ ਦਿਲ ਵਿਚ 13 ਦੇ ਅੰਕ ਪ੍ਰਤੀ ਬਣੀਆ ਭਾਵਨਾਵਾਂ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਕੀ ਹੁਣ ਉਸਦੀ ਬਾਕੀ ਜ਼ਿੰਦਗੀ ਦਾ ਹਰੇਕ ਦਿਨ 13 ਤਾਰੀਖ਼ ਵਾਲਾ ਸ਼ੁਕਰਵਾਰ ਬਣਨ ਵਾਲਾ ਹੈ?
ਸ਼ਿਮਲੇ ਦੇ ਰਿਟ੍ਰਜ਼ ਹੋਟਲ ਦੀ ਉਹ ਰਾਤ—ਹਨੀਮੂਨ ਬਾਰੇ ਸੁਣਿਆ ਤਾਂ ਬੜਾ ਕੁਝ ਹੋਇਆ ਸੀ—ਤੇ ਫੇਰ, ਉਸ ਰਾਤ ਦੀਆਂ ਯਾਦਾਂ ਸੱਚਮੁੱਚ ਹੀ ਬਲੋ-ਹਾਟ—ਬਲੋ-ਕੋਲਡ ਯਾਦਾਂ ਬਣ ਗਈਆਂ ਸਨ ਤੇ ਅੱਜ ਤੀਕ ਹੈਨ ਵੀ। ਕਬੀਰ ਨੇ ਮੱਲੋਮੱਲੀ ਸੰਤਰੇ ਦੇ ਰਸ ਵਿਚ ਵੋਦਕਾ ਪਾ ਕੇ ਉਸਨੂੰ ਪਿਆ ਦਿੱਤੀ ਸੀ। ਰਾਤੀਂ ਦਸ ਵਜੇ ਤੋਂ ਤਿੰਨ ਵਜੇ ਤੀਕ ਕਬੀਰ ਨੇ ਆਪਣੇ ਆਪ ਨੂੰ ਪੰਜ ਵਾਰੀ ਸੁਖ ਦਿੱਤਾ ਸੀ ਤੇ ਵਹਿਮ ਦੀ ਮਾਰੀ ਰੀਮਾ ਹਰ ਵਾਰੀ ਆਪਣਾ ਸਰੀਰ ਧੋਣ ਖਾਤਰ ਬਾਥ-ਰੂਮ ਗਈ ਸੀ। ਹੋਟਲ ਵਿਚ ਪਾਵਰ ਕੱਟ ਦੀ ਸਮੱਸਿਆ ਚਲ ਰਹੀ ਸੀ, ਇਸ ਲਈ ਰਾਤ ਨੂੰ ਗਰਮ ਪਾਣੀ ਨਹੀਂ ਸੀ ਮਿਲਿਆ। ਪਹਿਲੀ ਵਾਰੀ ਤਾਂ ਕਿਵੇਂ ਨਾ ਕਿਵੇਂ ਠੰਡੇ ਪਾਣੀ ਨਾਲ ਨਹਾਅ ਲਈ ਸੀ ਰੀਮਾ...ਪਰ ਫੇਰ ਚਾਰ ਵਾਰੀ ਉਸਨੇ ਸਿਰਫ ਆਪਣੇ ਗੁਪਤ ਅੰਗ ਧੋਤੇ ਤੇ ਬਾਕੀ ਦੇ ਥਾਂ ਤੇ ਕੱਛਾਂ ਨੂੰ ਗਿੱਲੇ ਤੌਲੀਏ ਨਾਲ ਹੀ ਪੂੰਝ ਲਿਆ ਸੀ। ਇਕ ਰਾਤ ਵਿਚ ਪੰਜ ਵਾਰੀ ਕਰਨ ਵਾਲਾ ਕਬੀਰ ਅਚਾਨਕ ਸੰਤ ਕਿੰਜ ਬਣ ਗਿਆ?
ਕੀ ਦੋ ਬੱਚੇ ਜੰਮ ਦੇਣ ਪਿੱਛੋਂ ਉਸਦੇ ਸਰੀਰ ਵਿਚ ਨਮਕ ਨਹੀਂ ਰਿਹਾ? ਆਪਣੇ ਦੇਸ਼ ਵਿਚ ਬਿਤਾਏ ਤਿੰਨ ਸਾਲ ਕਬੀਰ ਦੀਆਂ ਬਾਹਾਂ ਵਿਚ ਬੀਤੇ ਸਨ। ਪਰ ਇੱਥੇ ਲੰਦਨ ਵਿਚ ਆ ਕੇ ਵੱਸਣ ਪਿੱਛੋਂ ਦੋਵਾਂ ਵਿਚਕਾਰ ਇਕ ਅਜੀਬ-ਜਿਹੀ ਠੰਡੀ ਦੂਰੀ ਵਧਣ ਲੱਗ ਪਈ ਸੀ। ਲੰਦਨ ਦਾ ਠੰਡਾ ਮੌਸਮ ਸ਼ਾਇਦ ਉਹਨਾਂ ਦੇ ਰਿਸ਼ਤੇ ਵਿਚ ਪਾੜ ਪਾ ਰਿਹਾ ਸੀ।
ਆਪਣੇ ਮਾਂ-ਪਿਓ ਦੀ ਤੇਰ੍ਹਵੀਂ ਸੰਤਾਨ ਰੀਮਾ; ਆਪਣੇ ਪਤੀ ਨਾਲੋਂ ਤੇਰ੍ਹਾਂ ਸਾਲ ਛੋਟੀ ਰੀਮਾ; ਆਪਣੇ ਵਿਆਹ ਤੋਂ ਤੇਰ੍ਹਾਂ ਸਾਲ ਬਾਅਦ ਇਹ ਸੋਚਣ 'ਤੇ ਮਜ਼ਬੂਰ ਹੈ ਕਿ ਆਖ਼ਰ ਉਸਦਾ ਆਪਣੇ ਪਤੀ ਨਾਲ ਰਿਸ਼ਤਾ ਕੀ ਰਹਿ ਗਿਆ ਏ! ਉਸਦਾ ਆਪਣਾ ਜੀਵਨ ਕੀ ਹੈ! ਹੁਣ ਬੱਚੇ ਏਨੇ ਛੋਟੇ ਵੀ ਨਹੀਂ ਕਿ ਉਹਨਾਂ ਨੂੰ ਹਰ ਕੰਮ ਲਈ ਮਾਂ ਦੀ ਲੋੜ ਪਏ ਤੇ ਏਨੇ ਵੱਡੇ ਵੀ ਨਹੀਂ ਕਿ ਪੂਰੀ ਤਰ੍ਹਾਂ ਆਤਮ-ਨਿਰਭਰ ਹੋ ਗਏ ਹੈਨ।
ਫੇਰ ਵੀ ਰੀਮਾ ਦੀਆਂ ਕੁਝ ਪੱਕੀਆਂ ਜ਼ਿੰਮੇਵਾਰੀਆਂ ਤਾਂ ਹੈ ਹੀ ਹੈਨ...ਉਹ ਸਵੇਰੇ ਆਪਣੇ ਬੱਚਿਆਂ ਨੂੰ ਤਿਆਰ ਕਰਦੀ ਹੈ, ਨਾਸ਼ਤਾ ਬਣਾਉਂਦੀ ਹੈ, ਫੇਰ ਉਹਨਾਂ ਨੂੰ ਕਾਰ ਵਿਚ ਸਕੂਲ ਛੱਡਣ ਜਾਂਦੀ ਹੈ। ਦੋਵੇਂ ਬੱਚੇ ਪਾਰਕ ਹਾਈ ਸਕੂਲ ਵਿਚ ਪੜ੍ਹਦੇ ਨੇ। ਰੀਮਾ ਨੂੰ ਪ੍ਰਾਈਵੇਟ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਣਾ ਪਸੰਦ ਨਹੀਂ। ਇਸ ਲਈ ਬੱਚੇ ਸਟੇਟ ਸਕੂਲ ਵਿਚ ਹੀ ਭੇਜੇ ਜਾਂਦੇ ਨੇ। ਕਬੀਰ ਦੇ ਅਹੰਕਾਰ ਨੂੰ ਏਸ ਨਾਲ ਠੇਸ ਲੱਗਦੀ ਹੈ ਕਿ ਏਡੇ ਵੱਡੀ ਏਅਰਲਾਈਨ ਦੇ ਅਫ਼ਸਰ ਦੇ ਬੱਚੇ ਸਟੇਟ ਸਕੂਲ ਵਿਚ ਪੜ੍ਹਦੇ ਨੇ...ਪਰ ਰੀਮਾ ਦੀ ਸੋਚ ਵੱਖਰੀ ਹੈ।
ਸੋਚ ਸਮੁੰਦਰ ਵਿਚ ਤੈਰਦਿਆਂ ਰੀਮਾ ਨੇ ਦੋ ਸਾਲ ਹੋਰ ਲੰਘਾਅ ਦਿੱਤੇ। ਹੁਣ ਉਸਨੇ ਰਾਤਾਂ ਨੂੰ ਰੋਣਾ ਬੰਦ ਕਰ ਦਿੱਤਾ ਹੈ। ਕਿੰਨੀਆਂ ਹੀ ਰਾਤਾਂ ਸਜ-ਧਜ ਕੇ ਡਾਈਨਿੰਗ ਟੇਬਲ ਉੱਤੇ ਬੈਠੀ ਉਹ ਕਬੀਰ ਨੂੰ ਉਡੀਕਦੀ ਰਹੀ...ਉਹ ਰਾਤੀਂ ਗਿਆਰਾਂ ਵਜੇ ਤੋਂ ਪਹਿਲਾਂ ਨਾ ਆਉਂਦਾ ਤੇ ਆ ਕੇ ਆਸਾਨੀ ਨਾਲ ਕਹਿ ਦੇਂਦਾ ਕਿ 'ਉਹ ਖਾਣਾ ਤਾਂ ਦਫ਼ਤਰ ਵਿਚ ਈ ਖਾ ਆਇਐ'—ਤੇ ਰੀਮਾ ਬਿਨਾਂ ਕੁਝ ਖਾਧੇ ਤੇ ਬਿਨਾਂ ਟੇਬਲ ਸਾਫ ਕੀਤੇ ਉਠ ਕੇ ਕਬੀਰ ਨਾਲ ਬੈੱਡ-ਰੂਮ ਵੱਲ ਤੁਰ ਪੈਂਦੀ। ਕਬੀਰ ਉੱਥੇ ਲਾਉਂਜ ਵਿਚ ਹੀ ਬੈਠ ਜਾਂਦਾ, ਤੇ ਟੀ.ਵੀ. ਸਾਹਮਣੇ ਉਂਘਣ ਲੱਗਦਾ...ਤੇ ਉੱਥੇ ਹੀ ਸੌਂ ਜਾਂਦਾ। ਉਸਦੇ ਮੂੰਹ ਵਿਚੋਂ ਵਿਸਕੀ ਦੀ ਹਵਾੜ੍ਹ ਆ ਰਹੀ ਹੁੰਦੀ। ਬੈੱਡ-ਰੂਮ ਵਿਚ ਉਹ ਇਕੱਲੀ ਪਈ ਤੜਫਦੀ ਤੇ ਉਹਨਾਂ ਹੁਸੀਨ ਰਾਤਾਂ ਨੂੰ ਯਾਦ ਕਰਦੀ ਰਹਿੰਦੀ ਜਦੋਂ ਕਬੀਰ ਨੂੰ ਉਸਦੇ ਸਰੀਰ ਵਿਚ ਰੁਚੀ ਹੁੰਦੀ ਸੀ।
“ਤੁਸੀਂ ਅੱਜ ਰਾਤੀਂ ਫੇਰ ਬੈੱਡ-ਰੂਮ 'ਚ ਨਹੀਂ ਆਏ?”
“ਦਫ਼ਤਰੀ ਭੱਜ-ਨੱਠ ਕਰਕੇ ਏਨਾਂ ਥੱਕ ਗਿਆ ਸਾਂ ਕਿ ਬਸ, ਏਥੇ, ਟੀ.ਵੀ. ਕੋਲ ਈ, ਨੀਂਦ ਆ ਗਈ।”
“ਕਬੀਰ ਮੇਰਾ ਦਿਲ ਵੀ ਤਾਂ ਕਰਦੈ ਕਿ ਕਦੀ ਤੁਸੀਂ ਮੇਰੇ ਨਾਲ ਵੀ ਪਿਆਰ ਦੀਆਂ ਦੋ ਗੱਲਾਂ ਕਰੋ...ਭਲਾ ਮੇਰਾ ਕੀ ਕਸੂਰ ਏ ਕਿ ਮੈਂ ਇਕੱਲੀ ਬਿਸਤਰੇ 'ਤੇ ਪਈ ਪਾਸੇ ਪਰਤਦੀ ਰਹਾਂ?”
“ਦੇਖ ਬਈ ਰੀਮਾ, ਤੇਰੇ ਆਰਾਮ ਖਾਤਰ ਮੈਂ ਸਾਰੇ ਇੰਤਜ਼ਾਮ ਕਰ ਦਿੱਤੇ ਨੇ। ਘਰੇ ਸਾਰੀਆਂ ਸਹੂਲਤਾਂ ਮੌਜ਼ੂਦ ਨੇ...ਹੋਰ ਕੀ ਚਾਹੀਦੈ ਤੈਨੂੰ?”
ਹਾਂ, ਰੀਮਾ ਨੂੰ ਹੋਰ ਕੁਛ ਚਾਹੁਣ ਦਾ ਹੱਕ ਵੀ ਕੀ ਏ ਭਲਾ—ਸਰੀਰ ਦੀ ਭੁੱਖ ਦੀ ਸ਼ਿਕਾਇਤ ਕੋਈ ਔਰਤ ਆਪਣੇ ਮੂੰਹੋਂ ਕਰੇ ਵੀ ਤਾਂ ਕਿੰਜ ਕਰੇ! ਆਪਣੇ ਜੀਵਨ ਦੇ ਅਜਿਹੇ ਮੋੜ ਉੱਤੇ ਖੜ੍ਹੀ ਹੈ ਰੀਮਾ ਜਦੋਂ ਸਰੀਰ ਹੋਰ ਵਧੇਰੇ ਮੰਗ ਕਰਦਾ ਹੈ...ਤੇ ਉਸਨੇ ਕਹਿ ਦਿੱਤਾ ਹੈ ਕਿ ਉਹ ਥੱਕ ਗਿਆ ਹੈ। ਪਰ ਇਹ ਸਭ ਹੋਇਆ ਤਾਂ ਕਿੰਜ ਹੋਇਆ! ਸੱਚੀ ਗੱਲ ਹੈ ਕਿ ਚਾਣਚੱਕ ਤਾਂ ਨਹੀਂ ਹੋ ਗਿਆ ਹੋਣਾ। ਲੰਦਨ ਆਉਣ ਪਿੱਛੋਂ ਹੌਲੀ-ਹੌਲੀ ਹੀ ਆਇਆ ਹੈ, ਇਹ ਪਰੀਵਰਤਨ।
ਜਦੋਂ ਦੀ ਕਬੀਰ ਦੀ ਪਹਿਲੀ ਸੈਕਟਰੀ ਏਨੇਟ ਆਈ ਸੀ, ਓਦੋਂ ਦਾ ਕਬੀਰ ਨੇ ਘਰ ਦੇਰ ਨਾਲ ਆਉਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਭਾਸ਼ਾ ਕਦੀ ਵੀ ਰੀਮਾ ਨੂੰ ਸਮਝ ਨਹੀਂ ਸੀ ਆਈ।...ਪਰ ਕਬੀਰ ਨੇ ਸ਼ਾਇਦ ਉਸਦੇ ਸਰੀਰ ਦੀ ਭਾਸ਼ਾ ਨੂੰ ਪੂਰੀ ਤਰ੍ਹਾਂ ਸਮਝ ਲਿਆ ਸੀ। ਕਬੀਰ ਜਦੋਂ ਘਰ ਆਉਂਦਾ—ਉਸਦਾ ਚਿਹਰਾ ਨੁੱਚੜਿਆ ਹੋਇਆ ਹੁੰਦਾ। ਬਸ ਕਿਵੇਂ ਨਾ ਕਿਵੇਂ ਖਾਣਾ ਖਾਂਦਾ ਤੇ ਸੌਂ ਜਾਂਦਾ।
ਰੀਮਾ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਉਸਦਾ ਤੇ ਕਬੀਰ ਦਾ ਸਰੀਰਕ ਰਿਸ਼ਤਾ ਜੀਵੰਤ ਹੁੰਦਾ ਸੀ ਤਾਂ ਸੰਭੋਗ ਪਿੱਛੋਂ ਉਹ ਕੇਡੀ ਗੂੜ੍ਹੀ ਨੀਂਦ ਸੌਂਦੀ ਹੁੰਦੀ ਸੀ। ਹੁਣ...ਗੂੜ੍ਹੀ ਨੀਂਦ ਕਬੀਰ ਸੌਂਦਾ ਹੈ ਤੇ ਉਹ ਸੰਭੋਗ ਲਈ ਤੜਫਦੀ-ਤਰਸਦੀ ਰਹਿੰਦੀ ਹੈ। ਰੀਮਾ ਨੂੰ ਮਹਿਸੂਸ ਹੋਣ ਲੱਗਿਆ ਹੈ ਕਿ ਕਬੀਰ ਦੇ ਕੱਪੜਿਆਂ ਵਿਚੋਂ ਦੂਜੀ ਔਰਤ ਦੀ ਗੰਧ ਆਉਣ ਲੱਗ ਪਈ ਹੈ।
“ਕੀ ਬਕਦੀ ਪਈ ਏਂ ਤੂੰ? ਇਹੋ ਜਿਹਾ ਗੰਦਾ ਇਲਜ਼ਾਮ ਲਾ ਰਹੀ ਏਂ, ਮੇਰੇ ਉੱਤੇ? ਏਨੀ ਬੇਹੂਦਾ ਗੱਲ ਤੂੰ ਕਹਿ ਕਿੰਜ ਦਿੱਤੀ?...””ਤੇ ਕਬੀਰ ਦੇ ਗੁੱਸੇ ਨੇ ਰੀਮਾ ਨੂੰ ਹੋਰ ਹਿਰਖਾ ਦਿੱਤਾ—ਪਰ ਉਹ ਡਰ ਗਈ ਕਿ ਕਿਤੇ ਆਪਣੇ ਪਤੀ ਨੂੰ ਗੰਵਾਅ ਹੀ ਨਾ ਬੈਠੇ—ਸੋ ਨੀਵੀਂ ਪਾ ਕੇ ਸਭ ਕੁਝ ਸੁਣਦੀ ਤੇ ਸਹਿੰਦੀ ਰਹੀ। ਸ਼ਾਇਦ ਇਹ ਡਰ ਵੀ ਸੀ ਕਿ ਕਿਤੇ ਉਸਨੂੰ ਘਰੋਂ ਹੀ ਨਾ ਕੱਢ ਦਿੱਤਾ ਜਾਏ। ਆਰਥਕ ਪੱਖੋਂ ਕਬੀਰ ਉੱਤੇ ਨਿਰਭਰ ਜੋ ਸੀ ਉਹ।...ਜੇ ਔਰਤ ਆਰਥਕ ਪੱਖ ਤੋਂ ਸਵੈ-ਨਿਰਭਰ ਨਾ ਹੋਵੇ ਤਾਂ ਆਪਣੇ ਮਨ ਆਈ ਗੱਲ ਕਿੰਜ ਕਹਿ ਸਕਦੀ ਹੈ ਭਲਾ?
ਇਕ ਸ਼ਾਮ ਇੰਜ ਵੀ ਹੋਇਆ ਸੀ ਕਿ ਸ਼ਾਮ ਦੀ ਇਕੱਲ ਤੋਂ ਅੱਕੀ ਰੀਮਾ, ਏਅਰਲਾਈਨ ਦੀ ਇਕ ਮੁਲਾਜ਼ਮ, ਆਪਣੀ ਸਹੇਲੀ, ਸੀਮਾ ਦੇ ਘਰ ਚਲੀ ਗਈ ਸੀ। ਸੀਮਾ ਕਾਊਂਟਰ ਉੱਤੇ ਯਾਤਰੀਆਂ ਨੂੰ ਚੈਕ-ਇਨ ਕਰਨ ਦੀ ਡਿਊਟੀ ਕਰਦੀ ਸੀ। ਕਬੀਰ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਕਿ ਉਸਦੀ ਪਤਨੀ ਛੋਟੇ ਅਧਿਕਾਰੀਆਂ ਨਾਲ ਕੋਈ ਮੇਲ-ਜੋਲ ਰੱਖੇ। ਪਰ ਇਕੱਲ ਰੀਮਾ ਨੂੰ ਏਨਾ ਸਤਾਅ ਰਹੀ ਸੀ ਕਿ ਉਸ ਲਈ ਘਰੇ ਬੈਠੇ ਰਹਿਣਾ ਮੁਸ਼ਕਿਲ ਹੋ ਗਿਆ ਸੀ। ਬੱਚਿਆਂ ਨੂੰ ਖਾਣਾ ਖੁਆ ਕੇ, ਸੀਮਾ ਨੂੰ ਫ਼ੋਨ ਕਰ ਦਿੱਤਾ। ਸੀਮਾ ਅਜੇ ਡਿਨਰ ਕਰਨ ਬਾਰੇ ਸੋਚ ਰਹੀ ਸੀ। ਅੱਜ ਉਸ ਦਾ ਪਤੀ ਵੀ ਘਰ ਹੀ ਸੀ। ਪਤੀ ਫਲਾਈਟ ਪਰਸਰ ਹੈ। ਰੀਮਾ ਚਲੀ ਗਈ।
ਤੇ ਕਬੀਰ ਉਸ ਦਿਨ ਕੁਝ ਛੇਤੀ ਘਰ ਆ ਗਿਆ। ਉਸਦੀ ਤਬੀਅਤ ਰਤਾ ਖਰਾਬ ਹੋ ਗਈ ਸੀ। ਥੋੜ੍ਹਾ-ਥੋੜ੍ਹਾ ਬੁਖ਼ਾਰ ਲੱਗ ਰਿਹਾ ਸੀ। ਘਰੇ ਰੀਮਾ ਨੂੰ ਨਾ ਦੇਖ ਕੇ ਉਸਦੀ ਜ਼ਿਮੀਂਦਾਰਾਨਾ ਪ੍ਰਵਿਰਤੀ ਨੂੰ ਖਾਸਾ ਧੱਕਾ ਲੱਗਿਆ। ਪ੍ਰੇਸ਼ਾਨੀ ਵੱਸ ਸਾਰੇ ਘਰ ਵਿਚ ਘੁੰਮਦਾ ਰਿਹਾ। ਫੇਰ ਘਰ ਨੂੰ ਅੰਦਰੋਂ ਚੰਗੀ ਤਰ੍ਹਾਂ ਇੰਜ ਲਾਕ ਕੀਤਾ ਕਿ ਰੀਮਾ ਬਾਹਰੋਂ ਚਾਬੀ ਲਾ ਕੇ ਖੋਲ੍ਹ ਵੀ ਨਾ ਸਕੇ। ਟੀ.ਵੀ. ਸਾਹਵੇਂ ਜਾ ਬੈਠਾ ਤੇ ਸੌਂ ਗਿਆ। ਰਾਤੀਂ ਜਦੋਂ ਰੀਮਾ ਵਾਪਸ ਆਈ ਤਾਂ ਦਰਵਾਜ਼ਾ ਨਹੀਂ ਖੁੱਲ੍ਹਿਆ ਕਿਉਂਕਿ ਬੱਚੇ ਉਪਰ ਆਪਣੇ ਬੈੱਡ-ਰੂਮ ਵਿਚ ਗੂੜ੍ਹੀ ਨੀਂਦੇ ਸੁੱਤੇ ਹੋਏ ਸਨ ਤੇ ਕਬੀਰ ਨੇ ਤਾਂ ਆਪਣੀ ਪਤਨੀ ਉੱਤੇ ਕੁਝ ਸਾਬਤ ਕਰਨਾ ਸੀ। ਬਾਹਰ ਹਨੇਰੀ ਠੰਡੀ ਰਾਤ ਵਿਚ ਰੀਮਾ ਇਕੱਲੀ ਆਪਣੀ ਕਾਰ ਸਟਾਰਟ ਕਰਕੇ, ਹੀਟਿੰਗ ਚਲਾ ਕੇ, ਬਿਨਾਂ ਕਿਸੇ ਰਜਾਈ ਜਾਂ ਕੰਬਲ ਦੇ ਪਈ ਰਹੀ।
ਸਵੇਰੇ ਉਸਦਾ ਮੋਬਾਇਲ ਫ਼ੋਨ ਵੱਜਿਆ। ਬੇਟੇ ਨੂੰ ਚਿੰਤਾ ਸੀ...ਨਾਸ਼ਤੇ ਲਈ ਮਾਂ ਦੀ ਲੋੜ ਸੀ...
ਘਰ ਦਾ ਦਰਵਾਜ਼ਾ ਖੁੱਲ੍ਹਿਆ। ਨੀਵੀਂ ਪਾਈ ਰੀਮਾ ਅੰਦਰ ਦਾਖ਼ਲ ਹੋਈ।
“ਆ ਗਈ ਹੀਰੋਇਨ ਸਾਡੇ ਘਰ ਦੀ! ਮੈਂ ਪੁੱਛਦਾਂ ਕਿ ਮੇਰੀ ਇਜਾਜ਼ਤ ਲਏ ਬਿਨਾਂ ਤੂੰ ਘਰੋਂ ਬਾਹਰ ਪੈਰ ਕਿੰਜ ਕੱਢਿਆ! ਹੁਣ ਤੇਰੀ ਏਨੀ ਹਿੰਮਤ ਹੋ ਗਈ ਕਿ ਤੂੰ ਮੈਥੋਂ ਪੁੱਛੇ ਬਿਨਾਂ ਬਾਹਰ ਭੌਂਦੀ ਫਿਰਦੀ ਰਹੇਂ!...ਤੇਰੀ ਹਿੰਮਤ ਕਿੰਜ ਹੋਈ?”
“ਜੀ ਬਸ ਸੀਮਾ ਕੇ ਘਰ ਤੀਕ ਗਈ ਸੀ। ਮੈਂ ਘਰੇ ਇਕੱਲੀ ਬੈਠੀ-ਬੈਠੀ ਬੋਰ ਹੋ ਜਾਨੀ ਆਂ।”
“ਮੈਂ ਨਹੀਂ ਚਾਹੁੰਦਾ ਤੂੰ ਛੋਟੇ ਲੋਕਾਂ ਨਾਲ ਮੇਲਜੋਲ ਰੱਖੇਂ। ਆਈ ਗੱਲ ਸਮਝ 'ਚ?”
ਰੀਮਾ ਦੀ ਸਮਝ ਵਿਚ ਆ ਗਿਆ ਕਿ ਇਸ ਵੇਲੇ ਗੱਲ ਕਰਨ ਨਾਲ ਗੱਲ ਨੂੰ ਵਿਗਾੜਿਆ ਹੀ ਜਾ ਸਕਦਾ ਹੈ। ਉਹ ਬਿਲਕੁਲ ਚੁੱਪ ਹੋ ਗਈ ਤੇ ਬੱਚਿਆਂ ਦੇ ਕੰਮੀਂ-ਆਹਰੀਂ ਲੱਗ ਗਈ।
ਵਿਆਹੁਤਾ ਜੀਵਨ ਦੀਆਂ ਯਾਦਾਂ ਵਿਚ ਕੁਝ ਵੀ ਸਾਕਾਰ-ਆਤਮਕ ਯਾਦ ਕਿਉਂ ਨਹੀਂ ਆਉਂਦਾ ਪਿਆ? ਕਿਉਂ ਉਹ ਹਮੇਸ਼ਾ ਕਿਸੇ ਹਨੇਰੀ ਸੁਰੰਗ ਵਿਚ ਜਾ ਕੇ ਕਿਧਰੇ ਗਵਾਚ ਜਾਂਦੀ ਹੈ? ਇਕ ਸ਼ਾਮ ਆਪਣੇ ਇਕੱਲੇਪਨ ਨੂੰ ਦੂਰ ਕਰਨ ਦੀ ਕੋਸ਼ਿਸ਼ ਦੀ ਸਜ਼ਾ, ਕੀ ਪੂਰੀ ਰਾਤ ਕਾਰ ਵਿਚ ਇਕੱਲੇ ਬਿਤਾਉਣਾ ਹੁੰਦੀ ਹੈ! ਉਂਜ ਤਾਂ ਕਬੀਰ ਆਪਣੇ ਆਪ ਨੂੰ ਦਿੱਲੀ ਵਾਲਾ ਕਹਿੰਦਾ ਹੈ...ਪਰ ਵਿਹਾਰ, ਕਿਸੇ ਪਿੰਡ ਦੇ ਅਣਪੜ੍ਹ ਜ਼ਿਮੀਂਦਾਰ ਵਰਗਾ ਹੈ, ਉਹਦਾ।...ਵਿਚਾਰੀ ਰੀਮਾ! ਅੱਜ ਤੀਕ ਬਰੇਲੀ ਦੀ ਮਾਸੂਮ ਮਾਨਸਿਕਤਾ ਨਹੀਂ ਛੱਡ ਸਕੀ।
ਜਦੋਂ ਲੰਦਨ ਆਈ ਸੀ ਤਾਂ ਅੰਗਰੇਜ਼ੀ ਵੀ ਠੀਕ ਨਹੀਂ ਸੀ ਬੋਲ ਸਕਦੀ। ਕਬੀਰ ਪਹਿਲਾਂ ਆ ਗਿਆ ਸੀ, ਨੌਕਰੀ ਸ਼ੁਰੂ ਕਰਨ ਲਈ। ਲਗਭਗ ਚਾਰ ਮਹੀਨੇ ਬਾਅਦ ਰੀਮਾ ਆਈ ਸੀ, ਆਪਣੇ ਪੁੱਤਰ ਨਾਲ। ਅਯਾਨ ਲਗਭਗ ਸਾਲ ਕੁ ਦਾ ਸੀ। ਕਬੀਰ ਤਾਂ ਜਿਵੇਂ ਝੱਲਾ ਹੋਇਆ ਹੋਇਆ ਸੀ ਰੀਮਾ ਬਿਨਾਂ। ਉਂਜ ਕਬੀਰ ਹੈ ਬੜਾ ਪਲੈਨਰ। ਪੂਰੀ ਸੂਝ-ਸਿਆਣਪ ਨਾਲ ਰੀਮਾ ਨੂੰ ਸ਼ੁਕਰਵਾਰ ਦੀ ਫਲਾਈਟ ਵਿਚ ਲੰਦਨ ਬੁਲਾਇਆ ਸੀ। ਸ਼ੁਕਰਵਾਰ ਤੇ ਸ਼ਨੀਵਾਰ ਦੀ ਰਾਤ ਦੀਆਂ ਯਾਦਾਂ ਅੱਜ ਵੀ ਰੀਮਾ ਦੇ ਦਿਲ ਵਿਚ ਤਰੰਗਾਂ ਛੇੜ ਦੇਂਦੀਆਂ ਹੈਨ।...ਉਸਦਾ ਸਾਰਾ ਸਰੀਰ ਲਵ-ਬਾਈਟਸ ਦੇ ਨੀਲੇ ਕਾਲੇ ਨਿਸ਼ਾਨਾਂ ਨਾਲ ਭਰ ਗਿਆ ਸੀ।...ਬਸ ਉਸ ਪਿੱਛੋਂ ਸੋਮਵਾਰ ਨੂੰ ਜਦੋਂ ਕਬੀਰ ਕੰਮ 'ਤੇ ਗਿਆ ਤਾਂ ਅੱਜ ਤੀਕ ਵਾਪਸ ਹੀ ਨਹੀਂ ਆਇਆ। ਉਸਦਾ ਘਿਸਟਦਾ ਹੋਇਆ ਸਰੀਰ ਜ਼ਰੂਰ, ਸੌਣ ਲਈ, ਘਰੇ ਆਉਂਦਾ ਹੈ।...ਪਰ ਉਹ ਸਰੀਰ ਰੀਮਾ ਦੇ ਪਤੀ ਦਾ ਨਹੀਂ ਹੁੰਦਾ। ਉਹ ਕਦੀ ਏਨੇਟ ਦਾ ਪਰੇਮੀ ਜਾਪਦਾ ਹੈ, ਕਦੀ ਕਾਲੀ ਸ਼ਰਲੀ ਦਾ...
ਲੰਦਨ ਆਉਣ ਪਿੱਛੋਂ ਕਬੀਰ ਨੇ ਚਾਰ ਲੇਡੀ ਸੈਕਟਰੀ ਬਦਲੀਆਂ ਨੇ। ਰੀਮਾ ਨੇ ਮਹਿਸੂਸ ਕੀਤਾ ਕਿ ਸ਼ਾਇਦ ਉਹਨਾਂ ਲੇਡੀ ਸੈਕਟਰੀਆਂ ਦੀ ਮੁੱਖ ਯੋਗਤਾ ਉਹਨਾਂ ਦੀਆਂ ਵੱਡੀਆਂ-ਵੱਡੀਆਂ ਛਾਤੀਆਂ ਹੀ ਸਨ। ਵੱਡੀਆਂ ਛਾਤੀਆਂ ਕਬੀਰ ਦੀ ਕਮਜ਼ੋਰੀ ਨੇ। ਵਿਆਹ ਤੋਂ ਚਾਰ ਦਿਨ ਪਿੱਛੋਂ ਹੀ ਜਦੋਂ ਕਬੀਰ ਰੀਮਾ ਨਾਲ ਉਸਦੇ ਪੇਕੇ ਹੋ ਕੇ ਆਇਆ ਸੀ ਤਾਂ ਰਸਤੇ ਵਿਚ ਹੀ ਬੇਸ਼ਰਮੀ ਨਾਲ ਕਿਹਾ ਸੀ ਉਸਨੇ, “ਬਈ ਰੀਮਾ, ਤੇਰੇ ਭਰਾ ਦੇ ਬੜੇ ਮਜ਼ੇ ਨੇ।”
“ਕਿਵੇਂ ਭਲਾ?” ਰੀਮਾ ਨੂੰ ਕਬੀਰ ਦੀ ਗੱਲ ਦੀ ਸਮਝ ਨਹੀਂ ਸੀ ਆਈ।
“ਤੇਰੀ ਭਾਬੀ ਦੇ ਖ਼ਜ਼ਾਨੇ ਦੇਖੇ, ਕਿੱਡੇ ਵੱਡੇ-ਵੱਡੇ ਨੇ!” ਕਬੀਰ ਦੀਆਂ ਅੱਖਾਂ ਦੀ ਗੰਦਗੀ ਉਸਦੇ ਮੂੰਹ ਵਿਚੋਂ ਲਾਲਾਂ ਬਣ-ਬਣ ਟਪਕ ਰਹੀ ਸੀ। ਸ਼ਰਮ ਦੀ ਮਾਰੀ ਰੀਮਾ ਬਸ ਚੁੱਪ ਹੀ ਤਾਂ ਵੱਟ ਗਈ ਸੀ।...ਰਾਤੀਂ ਨਾਇਟੀ ਪਾਉਂਦਿਆਂ ਹੋਇਆਂ ਉਸਨੇ ਆਪਣੀਆਂ ਛਾਤੀਆਂ ਦੇਖੀਆਂ ਸਨ। ਏਨੀਆਂ ਛੋਟੀਆਂ ਤਾਂ ਨਹੀਂ ਸਨ, ਉਹਦੀਆਂ ਛਾਤੀਆਂ—ਹਾਂ, ਭਾਬੀ ਦਾ ਪੰਜ ਸਾਲ ਦਾ ਬੇਟਾ ਹੈ। ਉਹ ਭਰੀ-ਪੂਰੀ ਔਰਤ ਹੈ। ਜ਼ਾਹਰ ਹੈ ਕਿ ਉਸਦਾ ਬਦਨ ਵੀ ਓਨਾਂ ਹੀ ਗਦਰਾਇਆ ਹੋਇਆ ਸੀ। ਭਲਾ ਕੋਈ ਵੀ ਸ਼ਰੀਫ਼ ਆਦਮੀ ਕੀ ਆਪਣੇ ਰਿਸ਼ਤੇਦਾਰਾਂ ਬਾਰੇ ਏਨੀ ਹਲਕੀ ਗੱਲ ਕਰ ਸਕਦਾ ਹੈ ਕਦੀ!
ਤੇ ਉਹ ਸ਼ਰਲੀ! ਉਹ ਤਾਂ ਇਕ ਵਾਰੀ ਕਬੀਰ ਤੇ ਪਰਿਵਾਰ ਨੂੰ ਹੀਥਰੋ ਹਵਾਈ ਅੱਡੇ ਤੀਕ ਛੱਡਣ ਵੀ ਆਈ ਸੀ। ਬੇਸ਼ਰਮ ਕਿੰਜ ਕਬੀਰ ਨੂੰ ਘੁੱਟ ਕੇ, ਜੱਫੀ ਪਾ ਕੇ, ਮਿਲੀ ਸੀ! ਰੀਮਾ ਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਕਬੀਰ ਨੂੰ ਕੀ ਪਸੰਦ ਹੈ! ਕੀ ਉਹ ਗੋਰੀਆਂ ਅੰਗਰੇਜ਼ ਔਰਤਾਂ ਨੂੰ ਪਸੰਦ ਕਰਦਾ ਹੈ ਜਾਂ ਫੇਰ ਕਾਲੀਆਂ ਅਫ਼ਰੀਕਨਾਂ ਨੂੰ! ਪਰ ਮਾਇ ਲੈਨ ਲੀ ਤਾਂ ਚੀਨ ਦੀ ਸੀ। ਓਅ! ਯਾਨੀ ਉਹ ਹਰੇਕ ਕਿਸਮ ਦੇ ਸਵਾਦ ਚੱਖਦਾ ਰਹਿੰਦਾ ਹੈ!
ਏਸੇ ਲਈ ਤਾਂ ਸੀਮਾ ਦੇ ਘਰ ਜਾਣ 'ਤੇ ਏਡਾ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਰਾਤ ਬਾਹਰ ਕਾਰ ਵਿਚ ਬਿਤਾਉਣ 'ਤੇ ਮਜ਼ਬੂਰ ਕਰ ਦਿੱਤਾ ਸੀ।...ਕਿਉਂਕਿ ਸੀਮਾ ਨੇ ਕਬੀਰ ਦੇ ਸੰਬੰਧਾਂ ਬਾਰੇ ਰੀਮਾ ਨਾਲ ਖੁੱਲ੍ਹ ਕੇ ਗੱਲਾਂ ਜੋ ਕੀਤੀਆਂ ਸਨ। ਇਕ ਵਾਰੀ ਤਾਂ ਕਬੀਰ ਨੇ ਸੀਮਾ 'ਤੇ ਵੀ ਆਪਣੇ ਅਹੁਦੇ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸੀਮਾ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਅ ਲਿਆ ਸੀ। ਫੇਰ ਉਸਦਾ ਪਤੀ ਵੀ ਏਅਰਲਾਈਨ ਵਿਚ ਅਫ਼ਸਰ ਹੈ। ਸ਼ਾਇਦ ਉਸ ਤੋਂ ਡਰ ਗਿਆ ਹੋਏਗਾ ਕਬੀਰ ਕਿ ਬਦਨਾਮੀ ਹੋਏਗੀ। ਇਕ ਵਾਰੀ ਫ਼ੋਨ ਉਪਰ ਕਿਸੇ ਨਾਲ ਗੱਲ ਕਰਦਿਆਂ ਹੋਇਆਂ ਰੀਮਾ ਨੇ ਖ਼ੁਦ ਵੀ ਸੁਣ ਲਿਆ ਸੀ ਕਿ ਕਿਸੇ ਔਰਤ ਦੀਆਂ ਨਿੱਗਰ ਛਾਤੀਆਂ ਦੀ ਚਰਚਾ ਹੋ ਰਹੀ ਹੈ। ਕਬੀਰ ਨੂੰ ਹਮੇਸ਼ਾ ਇਹੋ ਡਰ ਰਹਿੰਦਾ ਹੈ ਕਿ ਜੇ ਰੀਮਾ ਏਅਰਲਾਈਨ ਦੇ ਮੁਲਾਜ਼ਮਾਂ ਨਾਲ ਦੋਸਤੀ ਕਰੇਗੀ ਤਾਂ ਉਸਦੀ ਪੋਲ-ਪੱਟੀ ਖੁੱਲ੍ਹ ਜਾਣ ਦੀ ਪੂਰੀ ਸੰਭਾਵਨਾ ਹੈ।
ਇਕ ਵਾਰੀ ਤਾਂ ਰੀਮਾ ਬੇਹਯਾਈ 'ਤੇ ਵੀ ਉਤਰ ਆਈ, “ਕਬੀਰ ਚੱਲੋ ਵੀ! ਉਪਰ ਚੱਲ ਕੇ ਸੌਂਦੇ ਆਂ...ਟੀ.ਵੀ. ਕਲ੍ਹ ਦੇਖ ਲੈਣਾ।”
ਬੇਬਸ ਜਿਹਾ ਕਬੀਰ ਨਾਲ ਹੋ ਲਿਆ ਸੀ ਰੀਮਾ ਦੇ। ਰੀਮਾ ਨੇ ਅੱਜ ਕਬੀਰ ਦਾ ਮਨਪਸੰਦ ਪਰਫ਼ਿਊਮ ਪੈਲੋਮਾ ਪਿਕਾਸੋ ਲਾਇਆ ਸੀ। ਆਪਣੀ ਨਾਇਟੀ ਨੂੰ ਹਲਕਾ ਜਿਹਾ ਇੰਜ ਟਵਿਸਟ ਕੀਤਾ ਸੀ ਕਿ ਛਾਤੀਆਂ ਬਾਹਰ ਤੀਕ ਝਾਕ ਰਹੀਆਂ ਸਨ। ਪਰ ਕਬੀਰ ਕਿਸੇ ਮੁਰਦੇ ਜਿਸਮ ਵਾਂਗ ਪਿਆ ਰਿਹਾ। ਉਸ ਵਿਚ ਕੋਈ ਹਰਕਤ ਨਹੀਂ ਸੀ ਹੋਈ। ਰੀਮਾ ਨੇ ਹਿੰਮਤ ਕੀਤੀ ਤੇ ਕਬੀਰ ਦੇ ਨਾਈਟ ਸੂਟ ਦੇ ਪਾਜਾਮੇ ਵਿਚ ਹੱਥ ਪਾ ਦਿੱਤਾ। ਕਾਫੀ ਦੇਰ ਤਕ ਮਿਹਨਤ ਕਰਦੀ ਰਹੀ। ਪਰ ਕਬੀਰ ਦੇ ਘੁਰਾੜਿਆਂ ਨੇ ਰੀਮਾ ਨੂੰ ਸਮਝਾ ਦਿੱਤਾ ਕਿ ਗੱਲ ਉਸਦੀ ਪਹੁੰਚ 'ਚੋਂ ਬਾਹਰ ਜਾ ਚੁੱਕੀ ਹੈ।
ਰੀਮਾ ਉਠ ਕੇ ਕਿਚਨ ਵਿਚ ਆਈ ਤੇ ਉੱਥੋਂ ਦਰਾਜ਼ ਖੋਹਲ ਕੇ ਵੱਡਾ ਚਾਕੂ ਕੱਢ ਲਿਆ। ਪਹਿਲਾਂ ਸੋਚਿਆ ਕਬੀਰ ਦੀ ਹੱਤਿਆ ਕਰ ਦਏ। ਬਿਸਤਰੇ ਕੋਲ ਚਲੀ ਗਈ...ਪਰ ਫੇਰ ਉਸ ਮਾਸ ਦੇ ਲਿਜਲਿਜੇ ਲੋਥੜੇ ਨੂੰ ਪਿਆ ਦੇਖ ਕੇ ਉਸਨੂੰ ਘਿਣ ਆਉਣ ਲੱਗ ਪਈ। ਇਸ ਮੁਰਦੇ ਨੂੰ ਮਾਰ ਕੇ ਕੀ ਹਾਸਿਲ ਹੋਏਗਾ ਉਸਨੂੰ?
ਰੀਮਾ ਨੂੰ ਸਮਝ ਨਹੀਂ ਆਉਂਦੀ ਸੀ ਕਿ ਕਬੀਰ ਬੀ.ਬੀ.ਸੀ ਜਾਂ ਆਈ.ਟੀ.ਵੀ. ਦੀਆਂ ਖ਼ਬਰਾਂ ਕਿਉਂ ਨਹੀਂ ਦੇਖਦਾ। ਫੇਰ ਸਕਾਈ ਨਿਊਜ਼ ਹੈਨ, ਸੀ.ਐਨ.ਐਨ. ਵੀ ਹੈ, ਇਹਨਾਂ ਚੈਨਲਾਂ ਨੂੰ ਕਿਉਂ ਨਕਾਰਿਆ ਹੋਇਆ ਹੈ ਉਸਨੇ। ਭਲਾ ਦੇਸੀ ਚੈਨਲਾਂ ਦੀਆਂ ਦੇਸੀ ਖ਼ਬਰਾਂ ਸੁਣ ਕੇ ਕੀ ਮਿਲਦਾ ਹੋਏਗਾ ਉਸਨੂੰ! ਜਿਸ ਦੇਸ਼ ਵਿਚ ਰਹਿ ਰਹੇ ਹਾਂ, ਉਸ ਬਾਰੇ ਤਾਂ ਕੁਝ ਪਤਾ ਨਹੀਂ—ਲਾਲੂ ਪਰਸਾਦ ਤੇ ਮਾਇਆਵਤੀ ਬਾਰੇ ਪੜ੍ਹ-ਸੁਣ ਕੇ ਕੀ ਹਾਸਿਲ ਹੋਏਗਾ? ਉਸਦੇ ਘਰ ਟੀ.ਵੀ. ਉੱਤੇ ਬਸ ਇਹੋ ਦੇਸੀ ਨਿਊਜ਼ ਚੈਨਲ ਚੱਲਦੇ ਨੇ ਜਾਂ ਫੇਰ ਹਿੰਦੀ ਫ਼ਿਲਮਾਂ ਜਾਂ ਸੀਰੀਅਲ।
ਸੀਰੀਅਲ ਦੀ ਹੀ ਤਾਂ ਗੱਲ ਸੀ। ਰੀਮਾ ਨੇ ਇਕ ਵਾਰੀ ਸੋਚਿਆ ਸੀ ਕਿ ਚਲੋ ਰਾਤ ਨੂੰ ਕਬੀਰ ਨਾਲ ਬੈਠ ਕੇ ਵੀਡੀਓ ਉੱਤੇ ਪਾਕਿਸਤਾਨੀ ਡਰਾਮਾਂ 'ਧੂਪ ਕਿਨਾਰੇ' ਦੇਖੇਗੀ। ਭਾਰਤ 'ਚ ਸਾਰੇ ਲੋਕ ਇਸ ਨਾਟਕ ਦੀਆਂ ਬੜੀਆਂ ਤਾਰੀਫ਼ਾਂ ਕਰਦੇ ਸਨ। ਉਸਨੇ ਖ਼ੁਦ ਵੀ ਇਕ-ਅੱਧਾ ਐਪੀਸੋਰਡ ਦੇਖਿਆ ਸੀ। ਰਾਹਤ ਕਾਜ਼ਮੀ ਦੀ ਐਕਟਿੰਗ ਉਸਨੂੰ ਬੜੀ ਪਸੰਦ ਆਈ ਸੀ। ਉਸਨੇ ਆਪਣੀ ਗੁਆਂਢਣ ਬੁਸ਼ਰਾ ਨੂੰ ਕਹਿ ਕੇ ਕਰਾਚੀ ਤੋਂ 'ਧੂਪ ਕਿਨਾਰੇ' ਦੇ ਓਰਿਜ਼ਨਲ ਵੀਡੀਓ ਕੈਸੇਟ ਮੰਗਵਾ ਲਏ। ਕਬੀਰ ਨੂੰ ਮਨਾਇਆ ਕਿ ਘੱਟੋਘੱਟ ਇਕ ਸ਼ਾਮ ਜਲਦੀ ਘਰ ਆ ਜਾਏ।...ਸ਼ੁਕਰਵਾਰ ਦੀ ਸ਼ਾਮ ਕਬੀਰ ਅੱਠ ਵਜੇ ਘਰ ਆ ਗਿਆ।
ਰੀਮਾ ਨੇ ਜਲਦੀ-ਜਲਦੀ ਡਾਈਨਿੰਗ ਟੇਬਲ 'ਤੇ ਖਾਣਾ ਲਾਇਆ। ਅੱਜ ਉਸਨੇ ਖਾਣੇ ਵਿਚ ਮਟਨ-ਚਾਪਸ, ਮਸ਼ਰੂਮ-ਮਟਨ ਦੀ ਸੁੱਕੀ ਸਬਜ਼ੀ ਤੇ ਸਾਬਤ ਮੂੰਗੀ ਦੀ ਦਾਲ ਬਣਾਈ ਸੀ। ਨਾਲ ਰਾਇਤਾ, ਸਲਾਦ, ਪਾਪੜ ਤੇ ਆਚਾਰ ਸੀ। ਖਾਣਾ ਖਾ ਕੇ ਕਬੀਰ ਪਹੁੰਚ ਗਏ ਟੀ.ਵੀ. ਦੇ ਸਾਹਮਣੇ। ਕਬੀਰ ਨੇ ਅੱਜ ਕੱਪੜੇ ਨਹੀਂ ਸਨ ਬਦਲੇ। ਸੂਟ ਤੇ ਬੂਟਾਂ ਵਿਚ ਹੀ ਕਸਿਆ ਹੋਇਆ ਸੀ ਹੁਣ ਤੀਕ; ਸੋ ਰੀਮਾ ਮੇਜ਼ ਦੀ ਸਫ਼ਾਈ ਵਿਚ ਰੁੱਝ ਗਈ। ਬਚਿਆ ਹੋਇਆ ਖਾਣਾ ਠੀਕ ਢੰਗ ਨਾਲ ਪੈਕ ਕਰਕੇ ਫਰਿਜ਼ ਵਿਚ ਰੱਖਿਆ। ਭਾਂਡੇ ਸਾਫ ਕੀਤੇ ਤੇ ਹੱਥ-ਮੂੰਹ ਧੋ ਕੇ ਪਰਫ਼ਿਊਮ ਲਾਇਆ ਤੇ ਕਬੀਰ ਕੋਲ ਆ ਬੈਠੀ। ਯਾਦ ਆਉਣ ਲੱਗਾ ਕਿ ਕਿੰਜ ਭਾਰਤ ਵਿਚ ਕਬੀਰ ਨਾਲ ਸਿਨੇਮਾ ਦੇਖਣ ਜਾਂਦੀ ਹੁੰਦੀ ਸੀ। ਵਿਆਹ ਪਿੱਛੋਂ ਜੈਪੁਰ ਗਏ ਸਨ ਤੇ ਰਾਮਮੰਦਿਰ ਵਿਚ ਫ਼ਿਲਮ ਦੇਖੀ ਸੀ।
“ਕਿਓਂ ਬਈ, ਹੈ ਕੌਣ-ਕੌਣ ਏਸ ਸੀਰੀਅਲ 'ਚ?”
“ਕੋਈ ਰਾਹਤ ਕਾਜ਼ਮੀ ਏਂ ਜਿਹੜਾ ਪਾਕਿਸਤਾਨ ਦਾ ਬੜਾ ਵੱਡਾ ਟੀ.ਵੀ. ਸਟਾਰ ਏ। ਨਾਲ ਮਰੀਨਾ ਖ਼ਾਨ ਏਂ...ਬੁਸ਼ਰਾ ਦੱਸ ਰਹੀ ਸੀ ਕਿ ਰਾਹਤ ਕਾਜ਼ਮੀ 'ਚ ਤਿੰਨ ਇੰਡੀਅਨ ਸਟਾਰਾਂ ਦੀ ਝਲਕ ਏ, ਅਮਿਤਾਭ, ਮਨੋਜ ਕੁਮਾਰ ਤੇ ਰਾਜ ਬੱਬਰ।”
“ਇਹ ਕੈਸਾ ਮਿਕਸਚਰ ਹੋਇਆ ਬਈ?...ਅਮਿਤਾਭ ਤੇ ਮਨੋਜ ਕੁਮਾਰ ਤਾਂ ਵੈਸੇ ਈ ਦਲੀਪ ਕੁਮਾਰ ਦੀ ਨਕਲ ਕਰਦੇ ਨੇ। ਫੇਰ ਭਲਾ ਇਹ ਕਾਜ਼ਮੀ ਮੀਆਂ ਕੀ ਐਕਟਿੰਗ ਕਰਨਗੇ?”
“ਤੁਸੀਂ ਦੇਖੋ ਤਾਂ ਸਹੀ।” ਰੀਮਾ ਨੂੰ ਕਬੀਰ ਦੀਆਂ ਨਿਗੇਟਿਵ ਗੱਲਾਂ ਪ੍ਰੇਸ਼ਾਨ ਕਰਨ ਲੱਗ ਪੈਂਦੀਆਂ ਨੇ। “ਨਾਲੇ ਹਾਂ, ਇਸ ਸੀਰੀਅਲ ਵਿਚ ਕੁਛ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਤੇ ਨਜ਼ਮਾਂ ਵੀ ਹੈਨ।”
“ਚਲੋ, ਹੁਣੇ ਸਾਹਮਣੇ ਆ ਜਾਂਦੀਐਂ।”
'ਧੂਪ ਕਿਨਾਰੇ' ਦੀ ਕਾਸਟਿੰਗ ਸ਼ੁਰੂ ਹੁੰਦੀ ਹੈ। ਰੀਮਾ ਨੂੰ ਆਦਤ ਹੀ ਨਹੀਂ ਕਿ ਇਕ ਜਗ੍ਹਾ ਮਿੱਟੀ ਦਾ ਮਾਧੋ ਬਣ ਕੇ ਫ਼ਿਲਮ ਜਾਂ ਟੀ.ਵੀ. ਸੀਰੀਅਲ ਦੇਖਿਆ ਜਾਏ। ਉਹ ਇਕ ਜੀਵੰਤ ਪ੍ਰਾਣੀ ਹੈ। ਉਸਨੂੰ ਗੱਲਾਂ ਕਰਨ ਦੀ ਇੱਛਾ ਹੁੰਦੀ ਹੈ। ਅੱਜ ਤਾਂ ਸਿਰਫ ਕਬੀਰ ਦੇ ਸਾਥ ਦੀ ਤਾਂਘ ਸੀ।...ਕਬੀਰ ਨੇ ਸ਼ਾਇਦ ਅੱਜ ਖਾਣੇ ਤੋਂ ਪਹਿਲਾਂ ਕੋਈ ਡਰਿੰਕ ਵੀ ਨਹੀਂ ਸੀ ਲਿਆ...ਇਸ ਲਈ ਆਪਣੇ ਲਈ ਡ੍ਰਾਮਬੁਈ ਦਾ ਇਕ ਲਾਰਜ ਪੋਰਸ਼ਨ ਬਣਾ ਲਿਆ ਹੈ। ਉਸਨੇ ਰੀਮਾ ਨੂੰ ਵੀ ਆਪਣੇ ਲਈ ਇਕ ਲਿਕਯੋਰ ਬਣਾਉਣ ਨੂੰ ਕਿਹਾ ਹੈ। ਰੀਮਾ ਮਾਹੌਲ ਨੂੰ ਰੰਗੀਨ ਬਣਾ ਦੇਣਾ ਚਾਹੁੰਦੀ ਹੈ। ਹਾਲਾਂਕਿ ਮਨ ਵਿਚ ਕਿਤੇ ਇਹ ਇੱਛਾ ਵੀ ਸੀ ਕਿ ਕਬੀਰ ਖ਼ੁਦ ਉਸ ਲਈ ਡਰਿੰਕ ਬਣਾਏ।...ਪਰ ਖ਼ੈਰ! ਆਮ ਤੌਰ 'ਤੇ ਰੀਮਾ ਖਾਣੇ ਪਿੱਛੋਂ ਲਿਕਯੋਰ ਹੀ ਲੈਂਦੀ ਹੁੰਦੀ ਹੈ। ਕ੍ਰੇਮ-ਦਿ-ਮੈਂਥ ਪੀ ਕੇ ਉਸਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਪਾਨ ਖਾ ਲਿਆ ਹੋਵੇ। ਅੱਜ ਵੀ ਉਸਨੇ ਉਹੀ ਬੋਤਲ ਖੋਹਲੀ। ਹਰੇ ਰੰਗ ਦਾ ਇਕ ਪੈਗ ਆਪਣੇ ਲਿਕਯੋਰ ਗ਼ਲਾਸ ਵਿਚ ਪਾਇਆ ਤੇ ਬਰਫ਼ ਦਾ ਚੂਰਾ ਕਰਨ ਲੱਗ ਪਈ ਤਾਂਕਿ ਕ੍ਰੇਮ-ਦਿ-ਮੈਂਥ ਦਾ ਫ਼੍ਰਾਪੇ ਬਣਾ ਸਕੇ...ਯਕਦਮ ਉਸਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸਨੇ ਦੂਜੇ ਗ਼ਲਾਸ ਵਿਚ ਚੂਰਾ ਕੀਤੀ ਹੋਈ ਬਰਫ਼ ਪਾਈ ਤੇ ਫੇਰ ਪਹਿਲੇ ਗ਼ਲਾਸ ਵਿਚੋਂ ਲਿਕਯੋਰ, ਹੌਲੀ-ਹੌਲੀ, ਉਸ ਵਿਚ ਢਾਲਨ ਲੱਗ ਪਈ। ਚੂਰਾ ਬਰਫ਼ ਦੇ ਨਾਲ ਮਿਲ ਕੇ ਕਲੋਲ ਕਰਦੀ ਹੋਈ ਹਰੇ ਰੰਗ ਦੀ ਕ੍ਰੇਮ-ਦਿ-ਮੈਂਥ ਮਾਹੌਲ ਨੂੰ ਕਿਤੇ ਵੱਧ ਖ਼ੂਬਸੂਰਤ ਤੇ ਰੋਮਾਂਟਿਕ ਬਣਾ ਰਹੀ ਸੀ।
ਰੀਮਾ ਨੂੰ ਇਹ ਡਰਿੰਕ ਬਣਾਉਣਾ ਕਬੀਰ ਨੇ ਹੀ ਸਿਖਾਇਆ ਸੀ। ਕਬੀਰ ਨੇ ਰੀਮਾ ਦਾ ਗ਼ਲਾਸ ਦੇਖਿਆ ਤੇ ਮੁਸਕਰਾ ਪਿਆ। ਦੋਵਾਂ ਨੇ ਚੀਅਰਸ ਕਿਹਾ ਤੇ ਆਪੋ-ਆਪਣੇ ਗ਼ਲਾਸ ਵਿਚੋਂ ਇਕ-ਇਕ ਘੁੱਟ ਪੀ ਲਿਆ। ਪਹਿਲਾ ਐਪੀਸੋਰਡ ਖ਼ਤਮ ਹੁੰਦਿਆਂ-ਹੁੰਦਿਆਂ ਲਿਕਯੋਰ ਆਪਣਾ ਅਸਰ ਦਿਖਾਉਣ ਲੱਗੀ ਹੈ ਤੇ ਰੀਮਾ ਦੀਆਂ ਅੱਖਾਂ ਮਿਚਣ ਲੱਗ ਪਈਆਂ ਨੇ, “ਕਬੀਰ, ਮੈਂ ਅੱਜ ਸਾਰਾ ਦਿਨ ਖਾਣਾ ਬਣਾਉਂਦੀ ਤੇ ਸਫਾਈਆਂ ਕਰਦੀ ਥੱਕ ਗਈ ਆਂ। ਮੈਨੂੰ ਨੀਂਦ ਆ ਰਹੀ ਏ। ਚੱਲੋ, ਤੁਸੀਂ ਵੀ ਉਪਰ ਚੱਲੀਏ, ਇਹ ਸੀਰੀਅਲ ਕਲ੍ਹ ਸਵੇਰੇ ਆਰਾਮ ਨਾਲ ਦੇਖ ਲਵਾਂਗੇ। ਕਲ੍ਹ ਤਾਂ ਤੁਹਾਨੂੰ ਛੁੱਟੀ ਈ ਏ ਨਾ...”
“ਬਈ, ਛੁੱਟੀ ਕਦ ਹੁੰਦੀ ਏ ਭਲਾ ਸਾਨੂੰ। ਏਅਰਲਾਈਨ ਤਾਂ ਹਫ਼ਤੇ ਦੇ ਸੱਤੇ ਦਿਨ ਕੰਮ ਕਰਦੀ ਏ। ਅਸੀਂ ਹਰ ਵੇਲੇ ਆਨ ਕਾਲ ਹੁੰਦੇ ਆਂ...ਅੱਛਾ, ਤੂੰ ਚੱਲ, ਮੈਂ ਹੁਣੇ ਆਇਆ।”
ਰੀਮਾ ਉਪਰ ਆਪਣੇ ਬੈੱਡ-ਰੂਮ ਵਿਚ ਚਲੀ ਗਈ ਤੇ ਧੜਮ ਕਰਕੇ ਬਿਸਤਰੇ ਉੱਤੇ ਡਿੱਗਦੀ ਹੀ ਸੌਂ ਗਈ। ਨੀਂਦ ਬੜੀ ਗੂੜ੍ਹੀ ਸੀ। ਥਕਾਵਟ ਦਾ ਅਸਰ ਸਾਫ ਨਜ਼ਰ ਆ ਰਿਹਾ ਸੀ ਤੇ ਕ੍ਰੇਮ-ਦਿ-ਮੈਂਥ ਆਪਣਾ ਕੰਮ ਕਰ ਚੁੱਕੀ ਸੀ। ਰੀਮਾ ਦੀ ਨੀਂਦ ਓਦੋਂ ਟੁੱਟੀ ਜਦੋਂ ਕਮਰੇ ਵਿਚ ਬਿਜਲੀ ਜਗੀ—ਉਸਨੇ ਹੜਬੜਾ ਕੇ ਅੱਖਾਂ ਖੋਲ੍ਹੀਆਂ। ਪਰ ਕੁਝ ਪਲ ਲਈ ਸਮੇਂ ਦਾ ਅੰਦਾਜ਼ਾ ਉਸਦੇ ਦਿਮਾਗ਼ ਵਿਚੋਂ ਗ਼ਾਇਬ ਹੋ ਗਿਆ ਸੀ। ਉਸਨੂੰ ਕੁਛ ਥੌਹ ਹੀ ਨਹੀਂ ਸੀ ਲੱਗ ਰਹੀ। ਸਾਹਮਣੇ ਕਬੀਰ ਖੜ੍ਹਾ ਸੀ ਸੂਟ ਤੇ ਹੈਟ ਵਿਚ।...ਹੱਥ ਵਿਚ ਬੈਗ ਸੀ। ਉਸਨੂੰ ਲੱਗਿਆ ਜਿਵੇਂ ਸਵੇਰ ਹੋ ਗਈ ਹੈ ਤੇ ਕਬੀਰ ਦਫ਼ਤਰ ਜਾਣ ਲਈ ਤਿਆਰ ਹੈ—“ਓ ਸਾਹਬ-ਜੀ, ਤੁਸੀਂ ਸਾਰੀ ਰਾਤ ਕਮਰੇ 'ਚ ਆਏ ਈ ਨਹੀਂ! ਮੈਂ ਸੁੱਤੀ ਓ ਰਹਿ ਗਈ। ਕੀ ਦਫ਼ਤਰ ਜਾ ਰਹੇ ਓ?”
“ਨਹੀਂ ਬਈ ਰੀਮਾ...ਮੈਂ ਬਸ 'ਧੂਪ ਕਿਨਾਰੇ' ਦੇਖਦਾ ਰਿਹਾ। ਮੈਂ ਦੋਵੇਂ ਵੀਡੀਓ ਕੈਸੇਟ ਦੇਖ ਲਏ ਨੇ। ਅਜੇ ਤਾਂ ਸਵੇਰ ਦੇ ਚਾਰ ਵੱਜੇ ਐ ਬਈ...ਹੁਣ ਮੈਂ ਵੀ ਸੰਵਾਂਗਾ।”
“ਤੁਸੀਂ ਦੋਵੇਂ ਵੀਡੀਓ ਦੇਖ ਲਏ! ਪਰ ਮੈਂ ਤਾਂ ਕਿਹਾ ਸੀ ਕਿ ਸਵੇਰੇ ਇਕੱਠੇ ਬੈਠ ਕੇ ਦੇਖਾਂਗੇ। ਫੇਰ ਏਨੀ ਕਾਹਲ ਕਾਹਦੀ ਸੀ...ਮੈਂ ਤਾਂ ਤੁਹਾਡੇ ਨਾਲ ਐਂਜੁਆਏ ਕਰਨਾ ਚਾਹੁੰਦੀ ਸੀ।”
“ਫੇਰ ਕੀ ਜੁਲਮ ਹੋ ਗਿਆ ਬਈ...ਆਪਾਂ ਤੇਰੇ ਨਾਲ ਦੁਬਾਰਾ ਦੇਖ ਲਵਾਂਗੇ। ਕੋਈ ਮਨ੍ਹਾਂ ਥੋੜ੍ਹਾ ਈ ਕੀਤਾ ਏ ਬਈ ਤੇਰੇ ਨਾਲ ਨਹੀਂ ਦੇਖਾਂਗਾ।”
ਰੀਮਾ ਭੁੜਕ ਕੇ ਉਠ ਖੜ੍ਹੀ ਹੋਈ। ਉਸਦੀਆਂ ਅੱਖਾਂ ਵਿਚ ਇਕ ਵੱਖਰੀ ਕਿਸਮ ਦੀ ਪੀੜ ਸੀ, ਜਿਸਨੂੰ ਸਮਝਣ ਲਈ ਦਿਲ ਵਿਚ ਸੈਂਸੇਟਿਵਿਟੀ ਦਾ ਹੋਣਾ ਬੜਾ ਜ਼ਰੂਰੀ ਹੈ। ਕਬੀਰ ਲਈ ਇਸ ਸੂਖਮ ਭਾਵਨਾ ਨੂੰ ਸਮਝ ਸਕਣਾ ਸੰਭਵ ਨਹੀਂ ਸੀ— “ਬਈ, ਹੁਣੇ ਕਿੱਧਰ ਚੱਲੀ—ਅਜੇ ਤਾਂ ਸਵੇਰ ਹੋਣ ਵਿਚ ਦੇਰ ਏ।”
ਉਸ ਦਿਨ ਪਹਿਲੀ ਵਾਰੀ ਰੀਮਾ ਨੇ ਕਬੀਰ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉੱਥੇ ਆ ਕੇ ਬੈਠ ਗਈ ਸੀ ਜਿੱਥੇ ਥੋੜ੍ਹੀ ਦੇਰ ਪਹਿਲਾਂ ਕਬੀਰ ਬੈਠਾ 'ਧੂਪ ਕਿਨਾਰੇ' ਦਾ ਆਨੰਦ ਮਾਣ ਰਿਹਾ ਸੀ। ਗੁੱਸੇ ਕਾਰਨ ਉਸਨੂੰ ਘੇਰ ਜਿਹੀ ਚੜ੍ਹਨ ਲੱਗ ਪਈ। ਅੱਜ ਉਸਨੇ ਜੀਅ ਭਰ ਕੇ ਆਪਣੇ ਮਾਪਿਆਂ ਨੂੰ ਗਾਲ੍ਹਾਂ ਦਿੱਤੀਆਂ; ਜਿਹਨਾਂ ਚੰਗੀ ਨੌਕਰੀ, ਅਮੀਰ ਘਰ ਤੇ ਬਰਾਦਰੀ ਵਿਚ ਉਸਦਾ ਵਿਆਹ ਕੀਤਾ ਸੀ। ਜੇ ਉਹ ਗ਼ਰੀਬ ਘਰ ਵਿਆਹੀ ਹੁੰਦੀ ਤੇ ਪਤੀ ਦਾ ਪਿਆਰ ਮਿਲਦਾ ਹੁੰਦਾ ਤਾਂ ਕੀ ਉਹ ਵਧੇਰੇ ਸੁਖੀ ਨਾ ਹੁੰਦੀ।
“ਓ ਬਈ, ਇਹ ਸਭ ਚੋਚਲੇ ਹੈਨ। ਰਾਜਕਪੂਰ ਨੇ ਗ਼ਰੀਬੀ ਨੂੰ ਏਨਾ ਗਲੈਮਰਾਈਜ਼ ਕਰ ਦਿੱਤਾ ਸੀ ਕਿ ਆਦਮੀ ਨੂੰ ਗ਼ਰੀਬ ਹੋਣਾ ਬੜਾ ਰੋਮਾਂਟਿਕ ਲੱਗਣ ਲੱਗ ਪਿਆ ਸੀ। ਦੋ ਦਿਨ ਰੋਟੀ ਨਸੀਬ ਨਾ ਹੋਏ ਤਾਂ ਸਾਰੇ ਦਾ ਸਾਰਾ ਰੁਮਾਂਸ ਉਡੰਤਰ ਹੋ ਜਾਏ। ਦੁਨੀਆਂ ਦੀ ਇਕੋ ਸੱਚਾਈ ਏ—ਪੈਸਾ, ਜਿਸ ਕੋਲ ਨਹੀਂ, ਉਸਨੂੰ ਪੁੱਛ ਕੇ ਦੇਖੋ। ਪੈਸਾ ਨਹੀਂ ਤਾਂ ਘਰ ਵਿਚ ਸ਼ਾਂਤੀ ਨਹੀਂ, ਦਿਲਾਂ ਵਿਚ ਪਿਆਰ ਨਹੀਂ।”
“ਸਾਡੇ ਘਰ ਤਾਂ ਪੈਸੇ ਦੀ ਕਮੀ ਨਹੀਂ। ਫੇਰ ਸਾਡੇ ਘਰ ਸ਼ਾਂਤੀ ਕਿਉਂ ਨਹੀਂ?”ਤੁਹਾਡੇ ਕੋਲ ਤਾਂ ਬੱਚਿਆਂ ਖਾਤਰ ਵੀ ਪੰਜ ਮਿੰਟ ਦਾ ਸਮਾਂ ਨਹੀਂ ਹੁੰਦਾ। ਕੀ ਤੁਹਾਨੂੰ ਪਤਾ ਏ ਕਿ ਅਯਾਨ ਕਿਹੜੀ ਕਲਾਸ 'ਚ ਪੜ੍ਹਦਾ ਏ...ਸਾਡੀ ਬੱਚੀ ਦੀਆਂ ਜ਼ਰੂਰਤਾਂ ਕੀ ਕੀ ਹੈਨ? ਤੁਸੀਂ ਕਦੀ ਸੋਚਿਆ ਏ?...ਤੁਹਾਨੂੰ ਆਪਣੀਆਂ ਸੈਕਟਰੀਆਂ ਤੋਂ ਫੁਰਸਤ ਮਿਲੇ ਤਦੇ ਨਾ...ਤੁਹਾਡੇ ਵਰਗੇ ਇਨਸਾਨ ਨੂੰ ਪਿਆਰ ਤੇ ਮੁਹੱਬਤ ਦੇ ਅਰਥਾਂ ਦਾ ਕੀ ਪਤਾ!”
ਇਹ ਬਹਿਸ ਕਦੇ-ਕਦਾਈਂ ਦਾ ਸ਼ੁਗਲ ਨਹੀਂ ਸੀ। ਰੋਜ਼-ਰੋਜ਼ ਦਾ ਰੱਟਾ ਸੀ। ਬੱਚੇ ਸਿਆਣੇ ਨੇ ਉਹਨਾਂ ਕਦੀ ਸ਼ਿਕਾਇਤ ਨਹੀਂ ਕੀਤੀ ਕਿ ਉਹਨਾਂ ਦਾ ਪਿਓ ਕਿਉਂ ਕਦੀ ਉਹਨਾਂ ਲਈ ਸਮਾਂ ਨਹੀਂ ਕੱਢਦਾ। ਉਹਨਾਂ ਦੇ ਸਕੂਲ ਦੇ ਕੰਮਾਂ ਲਈ ਮਾਂ ਹੈ; ਉਹਨਾਂ ਦੇ ਖਾਣ, ਪਾਉਣ, ਸਪੋਰਟਸ ਤੇ ਟੂਰ 'ਤੇ ਜਾਣ ਦੇ ਸਾਰੇ ਕੰਮ ਮਾਂ ਕਰ ਦੇਂਦੀ ਹੈ। ਭਲਾ ਉਹਨਾਂ ਨੂੰ ਪਿਤਾ ਦੀ ਕਮੀ ਰੜਕੇ ਤਾਂ ਕਿੰਜ ਰੜਕੇ! ਜਦੋਂ ਸਭ ਕੁਝ ਪੂਰਾ ਹੋ ਰਿਹਾ ਹੋਏ, ਕਿਸੇ ਦੀ ਵੀ ਕਮੀ ਕਿਉਂ ਰੜਕੇਗੀ ਭਲਾ?
ਸਕੂਲ ਵੱਲੋਂ ਪੈਰਿਸ ਜਾਣ ਦਾ ਪ੍ਰੋਗਰਾਮ ਬਣਿਆ ਹੈ। ਦੋਵੇਂ ਭਰਾ-ਭੈਣ ਆਪਣਾ ਨਾਂਅ ਲਿਖਵਾ ਆਏ ਨੇ, ਟ੍ਰਿਪ 'ਤੇ ਜਾਣ ਲਈ। ਪੈਸੇ ਮਾਂ ਨੇ ਲੈ ਦਿੱਤੇ ਨੇ...ਇਸੇ ਗੱਲ ਦੀ ਤਾਂ ਆਕੜ ਹੈ ਕਬੀਰ ਨੂੰ...'ਬਈ ਪੈਸੇ ਕਮਾਉਂਦਾ ਆਂ। ਤੁਹਾਡੇ ਲੋਕਾਂ 'ਤੇ ਖ਼ਰਚ ਕਰਦਾ ਆਂ। ਹੋਰ ਕੀ ਕਰਾਂ?' ਇਸ ਵਾਰੀ ਜਦੋਂ ਸਕੂਲ ਵੱਲੋਂ ਪੈਰਿਸ ਲੈ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਦੋਵਾਂ ਬੱਚਿਆਂ ਨੇ ਆਪਣੇ ਨਾਂਅ ਦੇ ਦਿੱਤੇ। ਰੀਮਾ ਵੀ ਖੁਸ਼ ਸੀ ਕਿ ਚਲੋ ਦੋਵੇਂ ਇਕੱਠੇ ਰਹਿਣਗੇ।
ਪਰ ਓਦੋਂ ਹੀ ਕਬੀਰ ਨੇ ਐਲਾਨ ਕਰ ਦਿੱਤਾ, “ਰੀਮਾ ਮੈਂ ਦੋ ਹਫ਼ਤਿਆਂ ਲਈ ਦਿੱਲੀ ਜਾ ਰਿਹਾਂ। ਉੱਥੋਂ ਮੁੰਬਈ ਜਾਵਾਂਗਾ। ਉਹ ਕੀ ਐ ਕਿ ਏਅਰਲਾਈਨ ਦੀ ਐਕਸਪੈਂਸ਼ਨ ਦੀ ਗੱਲਬਾਤ ਚੱਲ ਰਹੀ ਏ, ਮੇਰਾ ਉੱਥੇ ਹੋਣਾ ਜ਼ਰੂਰੀ ਐ।”
“ਮੈਂ ਵੀ ਤੁਹਾਡੇ ਨਾਲ ਚੱਲਦੀ ਆਂ। ਦੋ ਹਫ਼ਤੇ ਮੈਂ ਵੀ ਆਪਣੇ ਪੇਕੇ ਲਾ ਆਵਾਂਗੀ। ਅੱਜਕਲ੍ਹ ਮਾਂ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ।”
“ਸੋਚਿਆ ਤਾਂ ਮੈਂ ਵੀ ਪਹਿਲਾਂ ਇਹੀ ਸੀ। ਪਰ ਓਹ ਕੀ ਐ ਕਿ ਇਨਸ਼ੋਰੈਂਸ ਵਾਲਿਆਂ ਨੇ ਰੂਫ਼-ਰਿਪੇਅਰ ਲਈ ਇਹੀ ਟਾਈਮ ਦਿੱਤਾ ਐ। ਹੁਣ ਉਹ ਲੋਕ ਮਸੀਂ ਫਸੇ ਨੇ, ਆਪਾਂ ਆਪਣਾ ਕੰਮ ਕਰਵਾ ਲਈਏ। ਵਰਨਾਂ ਆਪਾਂ ਪਿੱਛੇ-ਪਿੱਛੇ ਭੌਂਦੇ ਫਿਰਾਂਗੇ, ਉਹਨਾਂ ਦੇ। ਕੁਲ ਤਿੰਨ ਦਿਨਾਂ ਲਈ ਕਹਿ ਰਹੇ ਨੇ...”
“ਤਾਂ ਠੀਕ ਐ ਮੈਂ ਕੰਮ ਕਰਵਾ ਕੇ ਆ ਜਾਵਾਂਗੀ।...ਤੁਸੀਂ ਓ ਸੋਚੋ—ਨਾ ਤੁਸੀਂ ਏਥੇ ਤੇ ਨਾ ਬੱਚੇ—ਮੈਂ ਇਕੱਲੀ ਇੱਥੇ ਕੀ ਕਰਾਂਗੀ?”
ਕਬੀਰ ਤੇ ਬੱਚੇ, ਰੀਮਾ ਨੂੰ ਇਕੱਲੀ ਛੱਡ ਕੇ, ਆਪੋ-ਆਪਣੀ ਫਲਾਈਟ ਚੜ੍ਹ ਗਏ। ਅਗਲੀ ਸਵੇਰ ਇਨਸ਼ੋਰੈਂਸ ਕੰਪਨੀ ਵਾਲਿਆਂ ਦੇ ਕਾਰੀਗਰ ਆ ਪਹੁੰਚੇ। ਬਾਹਰ ਪਾਈਪਾਂ ਜੋੜ ਕੇ ਖੜ੍ਹੇ ਹੋ ਕੇ ਕੰਮ ਕਰਨ ਲਈ ਸਕੈਫ਼ੋਲਡਿੰਗ ਤਿਆਰ ਕਰਨ ਲੱਗ ਪਏ। ਠਕ-ਠਕ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕੰਮ ਕਰਨ ਵਾਲੇ ਪੂਰਬੀ ਯੂਰਪ ਦੇ ਜਾਪਦੇ ਸਨ। ਕਿਸੇ ਵੱਖਰੀ ਜਿਹੀ ਭਾਸ਼ਾ ਵਿਚ ਗੱਲਾਂ ਕਰ ਰਹੇ ਸਨ। ਰੀਮਾ ਦੇ ਅੰਦਰਲਾ ਭਾਰਤੀ ਅਜੇ ਵੀ ਜਿਊਂਦਾ ਸੀ, “ਤੁਸੀਂ ਚਾਹ ਲਓਗੇ?”
ਇਕ ਨੇ ਮਨ੍ਹਾਂ ਕਰ ਦਿੱਤਾ ਦੋਂਹ ਨੇ ਕਾਫ਼ੀ ਦੀ ਮੰਗ ਕੀਤੀ। ਰੀਮਾ ਲਈ ਹੋਰ ਵੀ ਆਸਾਨ ਹੋ ਗਿਆ—ਇਕ ਦੀ ਬਲੈਕ ਕਾਫ਼ੀ ਸੀ, ਇਕ ਦੀ ਵਾਈਟ...ਦੋਵੇਂ ਮਿੱਠੀ ਨਹੀਂ ਸੀ ਪੀਂਦੇ। ਰੀਮਾ ਨੇ ਝੱਟ ਕਾਫ਼ੀ ਬਣਾ ਕੇ ਉਹਨਾਂ ਨੂੰ ਦੇ ਦਿੱਤੀ। ਛੱਤ ਦੇ ਉਪਰੋਂ ਅਜੀਬ-ਅਜੀਬ ਆਵਾਜ਼ਾਂ ਆਉਣ ਲੱਗ ਪਈਆਂ। ਰੀਮਾ ਨੂੰ ਇਕੱਲਾਪਨ ਖਾਈ ਜਾ ਰਿਹਾ ਹੈ। ਅੱਜ ਉਸਨੇ ਸੋਚ ਲਿਆ ਹੈ ਕਿ ਉਹ ਵੀ ਕਬੀਰ ਵਾਂਗ ਟੀ.ਵੀ. ਲਾ ਕੇ, ਲਾਈਟਾਂ ਜਗਾ ਕੇ, ਸੌਣ ਦੀ ਕੋਸ਼ਿਸ਼ ਕਰੇਗੀ। ਪਰ ਉਸਨੂੰ ਅਜਿਹੇ ਮਾਹੌਲ ਵਿਚ ਨੀਂਦ ਕਦੋਂ ਆਉਂਦੀ ਹੈ!
“ਤੁਸੀਂ ਰਾਤ ਨੂੰ ਐਨੀ ਉੱਚੀ ਟੈਲੀਵਿਜ਼ਨ ਕਿਉਂ ਲਾਉਂਦੇ ਓ?...ਸਾਰੀ ਰਾਤ ਲਾਈਟ ਵੀ ਜਗਾਈ ਰੱਖਦੇ ਓ। ਤੁਹਾਨੂੰ ਨੀਂਦ ਕਿੰਜ ਆ ਜਾਂਦੀ ਏ?...”
“ਆਪੋ ਆਪਣੀ ਆਦਤ ਐ।” ਕਬੀਰ ਦੀ ਢਿਠਾਈ ਦਾ ਮੁਕਾਬਲਾ ਭਲਾ ਕਿੰਜ ਕਰੇ ਰੀਮਾ!
“ਮੈਡਮ ਇਕ ਬੋਤਲ ਪਾਣੀ ਦੀ ਮਿਲੇਗੀ?” ਇਕ ਬਿਲਡਰ ਦੀ ਆਵਾਜ਼ ਆਈ।
ਰੀਮਾ ਆਪਣੀਆਂ ਸੋਚਾਂ ਵਿਚੋਂ ਬਾਹਰ ਨਿਕਲ ਆਈ ਤੇ ਪਾਣੀ ਲਿਆ ਕੇ ਕਾਰੀਗਰ ਨੂੰ ਦੇ ਦਿੱਤਾ। ਕਬੀਰ ਜਾਂਦਾ-ਜਾਂਦਾ ਵੀ ਹਦਾਇਤ ਕਰਨੀ ਨਹੀਂ ਸੀ ਭੁੱਲਿਆ, “ਦੇਖ, ਜਦੋਂ ਇਕ ਵਾਰੀ ਉਪਰੋਂ ਟਾਈਲਾਂ ਹਟਾਅ ਦਿੱਤੀਆਂ ਜਾਂਦੀਐਂ...ਕੋਈ ਚੋਰ ਆਸਾਨੀ ਨਾਲ ਘਰ ਅੰਦਰ ਆ ਸਕਦਾ ਏ। ਅੱਜਕਲ੍ਹ ਚੋਰੀਆਂ ਬੜੀਆਂ ਹੋ ਰਹੀਆਂ ਨੇ। ਤੇ ਫੇਰ ਸਾਡੇ ਘਰ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਇਨਸ਼ੋਰੈਂਸ ਵੀ ਨਹੀਂ ਕਰਵਾਇਆ ਹੋਇਆ।
ਰੀਮਾ ਨੂੰ ਸਮਝ ਨਹੀਂ ਆ ਰਹੀ ਕਿ ਰਾਤੀਂ ਉਹ ਕੀ ਕਰੇ! ਪਹਿਲਾਂ ਉਸਨੇ ਸੋਚਿਆ ਕਿ ਬੁਸ਼ਰਾ ਨੂੰ ਬੁਲਾਅ ਲਏ। ਦੋਵੇਂ ਸਹੇਲੀਆਂ ਸਾਰੀ ਰਾਤ ਗੱਲਾਂ-ਗੱਪਾਂ ਮਾਰਦੀਆਂ ਰਹਿਣਗੀਆਂ ਤੇ ਸਮਾਂ ਬੀਤਦਿਆਂ ਕੁਝ ਪਤਾ ਨਹੀਂ ਲੱਗੇਗਾ। ਫੇਰ ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਡਰਨ ਵਾਲੀ ਕਿਹੜੀ ਗੱਲ ਏ, ਜੋ ਹੋਏਗਾ ਦੇਖੀ ਜਾਏਗੀ।
ਰਾਤ ਨੂੰ ਉਸਨੇ ਕੁਛ ਤਾਜ਼ਾ ਨਹੀਂ ਬਣਾਇਆ। ਫਰਿਜ਼ ਵਿਚੋਂ ਬਚਿਆ ਹੋਇਆ ਖਾਣਾ ਕੱਢਿਆ। ਇਕ ਪਲੇਟ ਵਿਚ ਚੌਲ, ਅਲੂਆਂ ਦੀ ਸਬਜ਼ੀ ਤੇ ਚਿਕਨ-ਕਰੀ ਪਾ ਕੇ ਮਾਇਕਰੋਵੇਵ ਵਿਚ ਢਾਈ ਮਿੰਟਾਂ ਲਈ ਗਰਮ ਕੀਤੀ। ਥੋੜ੍ਹਾ ਜਿਹਾ ਖੀਰਾ ਵੀ ਕੱਟ ਲਿਆ। ਖੀਰੇ ਵੱਲ ਦੇਖਿਆਂ ਹੋਇਆਂ ਉਸਦੀਆਂ ਨਜ਼ਰਾਂ ਦੇ ਭਾਵ ਕੁਝ ਬਦਲੇ। ਪਰ ਫੇਰ ਆਪਣੇ ਭਾਵਾਂ ਉੱਤੇ ਕਾਬੂ ਪਾ ਕੇ ਚੁੱਪਚਾਪ ਖਾਣਾ ਖਾਣ ਲੱਗ ਪਈ।...ਉਸਨੇ ਟੀ.ਵੀ. ਦਾ ਚੈਨਲ ਬਦਲਿਆ। ਕੋਈ ਰੋਮਾਂਟਿਕ ਫ਼ਿਲਮ ਆ ਰਹੀ ਸੀ। ਹੀਰੋ-ਹੀਰੋਇਨ ਨੂੰ ਉਹ ਪਛਾਣਦੀ ਨਹੀਂ ਸੀ। ਚੁੰਮਣ ਦਾ ਇਕ ਦ੍ਰਿਸ਼ ਦੇਖ ਕੇ ਉਸਨੂੰ ਵੀ ਕੁਛ-ਕੁਛ ਹੋਣ ਲੱਗ ਪਿਆ। ਕੁਛ ਸੋਚਿਆ, ਫੇਰ ਸਿਰ ਨੂੰ ਝਟਕਾ ਦਿੱਤਾ, ਟੀ.ਵੀ. ਬੰਦ ਕੀਤਾ ਤੇ ਸੌਣ ਲਈ ਉਪਰ ਚਲੀ ਗਈ। ਬਿਸਤਰੇ 'ਤੇ ਲੇਟੀ ਤੇ ਆਪਣੀ ਜ਼ਿੰਦਗੀ ਦੀਆਂ ਯਾਦਾਂ ਵਿਚ ਲੱਥ ਗਈ।
ਉਸਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ, ਆਪਣੇ ਨਾਲ ਛੇੜਖਾਨੀਆਂ ਕਰਦੀਆਂ ਲੱਗੀਆਂ। ਬਚਪਨ, ਜਵਾਨੀ, ਵਿਆਹ ਤੇ ਕਬੀਰ ਨਾਲ ਬਿਤਾਈ ਜ਼ਿੰਦਗੀ। ਯਾਦਾਂ ਉਸਨੂੰ ਛੇੜਦੀਆਂ, ਹਸਾਉਂਦੀਆਂ, ਤੜਫਾਉਂਦੀਆਂ ਤੇ ਪ੍ਰੇਸ਼ਾਨ ਕਰਦੀਆਂ ਰਹੀਆਂ—ਅਖ਼ੀਰ ਉਸਨੇ ਅੱਖਾਂ ਬੰਦ ਕਰ ਲਈਆਂ। ਕੀ ਹਰ ਆਦਮੀ ਪੰਜਾਹ ਦੀ ਉਮਰ ਤਕ ਪਹੁੰਚਦਾ-ਪਹੁੰਚਦਾ ਠੁੱਸ ਹੋ ਜਾਂਦਾ ਹੈ? ਕੀ ਹਰ ਔਰਤ ਉਸਦੀ ਉਮਰ ਵਿਚ ਆ ਕੇ ਵਧੇਰੇ ਸੈਕਸ ਚਾਹੁਣ ਲੱਗ ਪੈਂਦੀ ਹੈ?...ਉਸਦੇ ਨਾਲ ਦੀਆਂ ਔਰਤਾਂ ਤਾਂ ਆਪਣੀ ਸੈਕਸ ਲਾਈਫ਼ ਦੇ ਕਿੱਸੇ ਚਟਖ਼ਾਰੇ ਲੈ-ਲੈ ਸੁਣਾਉਂਦੀਆਂ ਨੇ। ਉਹ ਵਿਚਾਰੀ ਹਰ ਵਾਰੀ ਮਨ ਮਸੋਸ ਕੇ ਰਹਿ ਜਾਂਦੀ ਹੈ।
ਅਚਾਨਕ ਰੀਮਾ ਦੀ ਨੀਂਦ ਟੁੱਟੀ। ਹੇਠਾਂ ਕੋਈ ਭਾਂਡਾ ਡਿੱਗਣ ਦਾ ਖੜਾਕ ਹੋਇਆ ਸੀ। ਪਤੀ ਦੀ ਗੱਲ ਯਾਦ ਆਈ—'ਘਰ ਦਾ ਖਾਸ ਖ਼ਿਆਲ ਰੱਖੀਂ। ਦੇਖ, ਜਦੋਂ ਇਕ ਵਾਰੀ ਉਪਰੋਂ ਟਾਈਲਾਂ ਹਟਾਅ ਦਿੱਤੀਆਂ ਜਾਂਦੀਐਂ...ਕੋਈ ਚੋਰ ਆਸਾਨੀ ਨਾਲ ਘਰ ਅੰਦਰ ਆ ਸਕਦਾ ਏ।' ਕੀ ਹੇਠਾਂ ਕੋਈ ਚੋਰ ਏ? ਹਿੰਮਤ ਨਹੀਂ ਪੈ ਰਹੀ ਸੀ, ਬਿਸਤਰਾ ਛੱਡ ਕੇ ਹੇਠਾਂ ਜਾਣ ਦੀ। ਜੇ ਸੱਚਮੁੱਚ ਹੀ ਕੋਈ ਹੋਇਆ ਤਾਂ ਉਹ ਇਕੱਲੀ ਕੀ ਕਰ ਲਏਗੀ ਉਸਦਾ? ਹੁਣ ਲੱਕੜ ਦੇ ਫਰਸ਼ ਉਪਰ ਕਿਸੇ ਦੇ ਤੁਰਨ ਦੀ ਧੀਮੀ ਆਵਾਜ਼ ਵੀ ਆਉਣ ਲੱਗ ਪਈ ਸੀ। ਕਬੀਰ ਕਹਿੰਦਾ ਵੀ ਰਹਿੰਦਾ ਸੀ ਕਿ ਇਹ ਫਰਸ਼ ਠੀਕ ਨਹੀਂ ਬਣਿਆ ਹੋਇਆ। ਬੜੀ ਆਵਾਜ਼ ਕਰਦਾ ਏ।  ਬਿਲਡਰ ਦੇ ਨਾਲ ਚਿੱਠੀ-ਪੱਤਰੀ ਵੀ ਚੱਲ ਰਹੀ ਹੈ। ਪਰ ਘੱਟੋਘੱਟ ਪਤਾ ਤਾਂ ਲੱਗ ਰਿਹਾ ਏ ਕਿ ਕੋਈ ਹੇਠਾਂ ਤੁਰ ਰਿਹਾ ਹੈ। ਕਿਤੇ ਕੋਈ ਬਿੱਲੀ ਤਾਂ ਨਹੀਂ? ਹੋ ਸਕਦਾ ਏ ਕੋਈ ਲੂੰਬੜੀ ਹੋਏ। ਰੋਜ਼ ਗਾਰਡਨ ਵਿਚ ਤਾਂ ਆਉਂਦੀ ਵੀ ਹੈ। ਅੱਜ ਕਿਤੇ ਪਿਛਲਾ ਦਰਵਾਜ਼ਾ ਖੁੱਲ੍ਹਾ ਨਾ ਰਹਿ ਗਿਆ ਹੋਏ!
ਆਵਾਜ਼ ਫੇਰ ਆਈ। ਜੇ ਇਕ ਤੋਂ ਵੱਧ ਜਣੇ ਹੋਏ ਤਾਂ ਫੇਰ ਕੀ ਕਰਾਂਗੀ? ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲੈਨੀਂ ਆਂ, ਫੇਰ ਕੋਈ ਕਿੰਜ ਮੈਨੂੰ ਦੇਖ ਲਏਗਾ? ਪਰ ਇਹ ਤਾਂ ਕਬੂਤਰ ਵਾਲੀ ਗੱਲ ਹੋਈ ਬਈ ਬਿੱਲੀ ਮੈਨੂੰ ਨਹੀਂ ਦਿਸਦੀ ਤਾਂ ਉਹ ਮੈਨੂੰ ਕਿੰਜ ਦੇਖ ਲਏਗੀ!
ਕੋਈ ਪੌੜੀਆਂ ਚੜ੍ਹ ਰਿਹਾ ਹੈ। ਹੁਣ ਕੀ ਕਰੇ ਰੀਮਾ? ਹੁਣ ਤਾਂ ਉਠ ਕੇ ਦਰਵਾਜ਼ੇ ਤੀਕ ਜਾਣ ਵਿਚ ਵੀ ਖ਼ਤਰਾ ਹੋ ਸਕਦਾ ਹੈ। ਕੀ ਹੁਣ ਕਬੀਰ ਤੇ ਬੱਚਿਆਂ ਨਾਲ ਕਦੀ ਮੁਲਾਕਾਤ ਨਹੀਂ ਹੋ ਸਕਣੀ? ਕੀ ਲੋੜ ਸੀ ਅਜੇ ਛੱਤ ਦੀਆਂ ਟਾਈਲਾਂ ਬਦਲਵਾਉਣ ਦੀ? ਮੈਨੂੰ ਇਕੱਲੀ ਛੱਡ ਗਿਐ, ਏਥੇ ਮਰਨ ਖਾਤਰ! ਬੱਚਿਓ, ਤੁਹਾਡੀ ਮਾਂ ਤੁਹਾਨੂੰ ਮਰਦੇ ਦਮ ਤੀਕ ਯਾਦ ਕਰੇਗੀ। ਵੈਸੇ ਕਬੀਰ ਨਾਲ ਰੋਜ਼-ਰੋਜ਼ ਮਰਨ ਨਾਲੋਂ ਕਿਤੇ ਚੰਗੀ ਹੈ, ਇਕ ਵਾਰੀ ਦੀ ਮੌਤ।
ਆਉਣ ਵਾਲਾ ਰੁਕ ਗਿਆ ਹੈ। ਪਹਿਲੇ ਬੈੱਡ-ਰੂਮ ਵੱਲ ਵਧ ਰਿਹਾ ਹੈ। ਸ਼ੁਕਰ ਹੈ ਕਿ ਬੇਟੀ ਉੱਥੇ ਨਹੀਂ—ਨਹੀਂ ਤਾਂ ਪਤਾ ਨਹੀਂ ਉਸ ਨਾਲ ਕੀ ਸਲੂਕ ਕਰਦਾ। ਕਿੰਨਾਂ ਨਿਡਰ ਹੋ ਕੇ ਤੁਰਿਆ ਜਾ ਰਿਹਾ ਹੈ, ਉਸਦੇ ਕਮਰੇ ਵੱਲ! ਕੀ ਮੇਰੇ ਕਮਰੇ ਵੱਲ ਵੀ ਆਏਗਾ? ਮੂੰਹੋਂ ਆਵਾਜ਼ ਨਹੀਂ ਨਿਕਲ ਰਹੀ। ਕੀ ਬਿਲਕੁਲ ਬੇਆਵਾਜ਼ ਮੌਤ ਲਿਖੀ ਹੈ ਮੇਰੀ ਕਿਸਮਤ ਵਿਚ?
ਹੁਣ ਕਮਰੇ ਵਿਚੋਂ ਕੁਝ ਲੱਭਣ ਦੀਆਂ ਆਵਾਜ਼ਾਂ ਆ ਰਹੀਆਂ ਨੇ। ਵਿਚਾਰੀ ਬਿੱਟੋ ਦੇ ਕਮਰੇ ਵਿਚੋਂ ਭਲਾ ਉਸਨੂੰ ਕੀ ਮਿਲੇਗਾ? ਉਸ ਕੋਲ ਤਾਂ ਸੋਨੇ ਦੇ ਗਹਿਣੇ ਵੀ ਨਹੀਂ। ਪਰ ਉਹ ਕੁਝ ਸੋਚ ਕੇ ਥੋੜ੍ਹਾ ਹੀ ਉਸ ਕਮਰੇ ਵਿਚ ਗਿਆ ਹੈ। ਹੁਣੇ ਥੋੜ੍ਹੀ ਦੇਰ ਵਿਚ ਏਥੇ ਵੀ ਆਉਂਦਾ ਹੀ ਹੋਏਗਾ।
ਕੀ ਹਰਜ਼ ਹੈ ਜੇ ਇਕ ਵਾਰੀ ਆਪਣੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਵਾਂ ਤਾਂ—ਉਸਨੂੰ ਪਤਾ ਵੀ ਨਹੀਂ ਲੱਗੇਗਾ ਤੇ ਜਦ ਕਮਰਾ ਅੰਦਰੋਂ ਬੰਦ ਦੇਖੇਗਾ ਤਾਂ ਬਾਕੀ ਘਰ ਵਿਚੋਂ ਮਾਲ ਲੈ ਕੇ ਮੇਰੀ ਜਾਨ ਬਖ਼ਸ਼ ਦਏਗਾ। ਮੇਰੇ ਕਮਰੇ ਵਿਚ ਗਹਿਣਿਆਂ ਦਾ ਭਰਿਆ ਹੋਇਆ ਬਰੀਫ਼ ਕੇਸ ਵੀ ਪਿਆ ਹੈ ਤੇ ਕੁਛ ਹੀਰੇ ਵੀ ਤਾਂ ਹੈਨ। ਅਹਿ ਪਿਛਲੇ ਸਾਲ ਇਟਲੀ ਤੋਂ ਕੁਛ ਕੋਰਲ ਦੇ ਸੈੱਟ ਵੀ ਬਣਵਾਏ ਸਨ। ਕਿਤੇ ਮੇਰੀ ਇੱਜ਼ਤ...ਕੰਬ ਗਈ ਰੀਮਾ।
ਹਿੰਮਤ ਕਰਕੇ ਉਠੀ ਤੇ ਕਮਰੇ ਦੇ ਦਰਵਾਜ਼ੇ ਕੋਲ ਪਹੁੰਚ ਗਈ। ਹੱਥ ਵਧਾਅ ਕੇ ਦਰਵਾਜ਼ੇ ਦਾ ਹੈਂਡਲ ਫੜਨ ਦੀ ਕੋਸ਼ਿਸ਼ ਕੀਤੀ...ਹੱਥ ਵਿਚ ਇਕ ਇਨਸਾਨੀ ਹੱਥ ਆ ਗਿਆ। ਮੂੰਹੋਂ ਭਿਚੀ ਜਿਹੀ ਚੀਕ ਨਿਕਲੀ। ਦੂਜੇ ਹੱਥ ਨੇ ਮੂੰਹ ਘੁੱਟ ਲਿਆ। ਅਗਲੇ ਪਲ ਉਹ ਚੋਰ ਦੀ ਜਕੜ ਵਿਚ ਸੀ। ਚੋਰ ਨੇ ਆਪਣੇ ਜਮੈਕੀ ਲਹਿਜ਼ੇ ਵਿਚ ਕਿਹਾ, “ਆਵਾਜ਼ ਨਹੀਂ, ਜੇ ਆਵਾਜ਼ ਕੱਢੀ, ਜਾਨੋਂ ਮਾਰ ਦਿਆਂਗਾ”
ਰੀਮਾ ਦੇ ਤਾਂ ਹੋਸ਼ ਹੀ ਉਡ ਗਏ ਸਨ। ਆਵਾਜ਼ ਹਲਕ ਵਿਚੋਂ ਬਾਹਰ ਹੀ ਨਹੀਂ ਸੀ ਆ ਰਹੀ। ਅਚਾਨਕ ਉਸਦੇ ਪੈਰ ਧਰਤੀ ਤੋਂ ਉੱਖੜ ਗਏ ਤੇ ਉਹ ਲੜਖੜਾ ਗਈ। ਚਾਣਚੱਕ ਬਦਲੀ ਇਸ ਸਥਿਤੀ ਸਦਕਾ ਉਸਦੀ ਖੱਬੀ ਛਾਤੀ ਚੋਰ ਦੀ ਮੁੱਠੀ ਵਿਚ ਸੀ। ਚੋਰ ਨੇ ਅੱਗਾ ਵਿਚਾਰਿਆ ਨਾ ਪਿੱਛਾ, ਰੀਮਾ ਦੀ ਚੀਕ ਰੋਕਣ ਲਈ ਆਪਣਾ ਮੂੰਹ ਉਸਦੇ ਮੂੰਹ ਉਪਰ ਰੱਖ ਕੇ ਘੁੱਟ ਦਿੱਤਾ। ਰੀਮਾ ਇਸ ਨਵੀਂ ਸਥਿਤੀ ਲਈ ਬਿਲਕੁਲ ਤਿਆਰ ਨਹੀਂ ਸੀ। ਉਹ ਜਿੰਨਾ ਉਸ ਚੋਰ ਦੀ ਪਕੜ ਵਿਚੋਂ ਛੁੱਟਣ ਦੀ ਕੋਸ਼ਿਸ਼ ਕਰ ਰਹੀ ਸੀ—ਉਸਦੀ ਛਾਤੀ ਤੇ ਬੁੱਲ੍ਹਾਂ ਉਪਰ ਦਬਾਅ ਓਨਾਂ ਹੀ ਵਧਦਾ ਜਾ ਰਿਹਾ ਸੀ। ਉਸਨੂੰ ਲੱਗਿਆ ਉਸਦਾ ਸਾਹ ਘੁੱਟਿਆ ਜਾਏਗਾ।
ਹੁਣ ਤੀਕ ਸ਼ਾਇਦ ਚੋਰ ਸਥਿਤੀ ਨੂੰ ਸਮਝ ਚੁੱਕਿਆ ਸੀ। ਉਹ ਇਸ ਇਰਾਦੇ ਨਾਲ ਕਤਈ ਨਹੀਂ ਸੀ ਆਇਆ। ਬਸ ਸਿੱਧੀ-ਸਾਦੀ ਚੋਰੀ ਕਰਨ ਲਈ ਆਇਆ ਸੀ—ਪਰ ਕੁਦਰਤ ਨੇ ਉਸਦੀ ਕਿਸਮਤ ਵਿਚ ਕੁਝ ਹੋਰ ਹੀ ਲਿਖ ਦਿੱਤਾ ਸੀ। ਉਸਨੇ ਆਹਿਸਤਾ ਜਿਹੇ ਰੀਮਾ ਨੂੰ ਬਿਸਤਰੇ ਉੱਤੇ ਲਿਟਾਅ ਦਿੱਤਾ। ਡਰੀ ਹੋਈ ਰੀਮਾ ਬਹੁਤਾ ਵਿਰੋਧ ਵੀ ਨਹੀਂ ਸੀ ਕਰ ਰਹੀ। ਚੋਰ ਨੇ ਇਕ ਵਾਰੀ ਉਸਦੇ ਬੁੱਲ੍ਹਾਂ ਨੂੰ ਕੁਝ ਪਲਾਂ ਲਈ ਛੱਡਿਆ। ਰੀਮਾ ਨੇ ਕਿਵੇਂ ਨਾ ਕਿਵੇਂ ਇਕ ਲੰਮਾ ਸਾਹ ਲਿਆ ਤੇ ਆਪਣੇ ਆਪ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਪਰ ਹੁਣ ਤੀਕ ਚੋਰ ਨੂੰ ਰੀਮਾ ਦੇ ਬਦਨ ਦੀ ਖੁਸ਼ਬੂ ਦਾ ਅਹਿਸਾਸ ਹੋ ਚੁੱਕਿਆ ਸੀ। ਉਸਨੇ ਹੌਲੀ ਜਿਹੀ ਰੀਮਾ ਦੇ ਸਿਰ ਨੂੰ ਉੱਤੇ ਚੁੱਕਿਆ ਤੇ ਉਸਦੇ ਬੁੱਲ੍ਹਾਂ ਨੂੰ ਚੂਸਣ ਲੱਗ ਪਿਆ। ਉਸਦਾ ਇਕ ਹੱਥ ਰੀਮਾ ਦੇ ਸਰੀਰ ਉੱਤੇ ਰੀਂਘ ਰਿਹਾ ਸੀ। ਡਰੀ ਹੋਈ ਰੀਮਾ ਨੂੰ ਸਰੀਰ ਵਿਚ ਵੀ ਕਸਾਅ ਮਹਿਸੂਸ ਹੋਣ ਲੱਗਾ ਸੀ। ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ। ਕੰਨ ਭਖਣ ਲੱਗ ਪਏ ਸਨ। ਅਚਾਨਕ ਚੋਰ ਨੂੰ ਰੀਮਾ ਵੱਲੋਂ ਵੀ ਹੁੰਘਾਰਾ ਮਿਲਦਾ ਮਹਿਸੂਸ ਹੋਇਆ। ਰੀਮਾ ਵੀ ਚੋਰ ਦੇ ਸਰੀਰ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਉਹ ਪਲ ਭਰ ਲਈ ਚਕਰਾ ਗਿਆ—ਪਰ ਫੇਰ ਉਸ ਆਨੰਦਮਈ ਹੁੰਘਾਰੇ ਦਾ ਜਵਾਬ ਦੇਣ ਲੱਗ ਪਿਆ। ਹੁਣ ਅਹਿਸਤਾ-ਅਹਿਸਤਾ ਉਸਦਾ ਹੱਥ ਹੇਠਾਂ ਵੱਲ ਸਰਕਣ ਲੱਗਾ। ਰੀਮਾ ਦੇ ਬਦਨ ਵਿਚ ਵਿਸਫੋਟ ਜਿਹੇ ਹੋਣ ਲੱਗੇ। ਉਸਨੂੰ ਚੋਰ ਦੇ ਬੋਲਣ ਦੇ ਢੰਗ ਤੇ ਬਦਨ ਦੀ ਮਹਿਕ ਤੋਂ ਅੰਦਾਜ਼ਾ ਹੋ ਗਿਆ ਸੀ ਕਿ ਉਹ ਜਮੈਕਾ ਦਾ ਕੋਈ ਕਾਲਾ ਨੌਜਵਾਨ ਹੈ। ਉਸਨੇ ਕਦੀ ਕਬੀਰ ਨਾਲ ਬਲੂ-ਫ਼ਿਲਮ ਵਿਚ ਕਾਲੇ ਮਰਦ ਨੂੰ ਨੰਗਾ ਦੇਖਿਆ ਸੀ। ਅੱਜ ਉਹ ਖ਼ੁਦ ਇਕ ਕਾਲੇ ਮਰਦ ਦੀਆਂ ਬਾਹਾਂ ਵਿਚ ਸੀ।
ਰੀਮਾ ਦੀ ਗਰਮਾਹਟ ਹੁਣ ਪਿਘਲਣ ਲੱਗੀ ਸੀ। ਪੂਰੀ ਤਰ੍ਹਾਂ ਤਰਲ ਹੋ ਚੁੱਕੀ ਰੀਮਾ ਹੁਣ ਉਸ ਚੋਰ ਨੂੰ ਆਪਣੇ ਅੰਦਰ ਮਹਿਸੂਸ ਕਰ ਰਹੀ ਸੀ। ਕੁਝ ਪਲਾਂ ਵਿਚ ਹੀ ਜੋ ਕੁਝ ਇਕ ਬਲਾਤਕਾਰ ਵਾਂਗ ਸ਼ੁਰੂ ਹੋਇਆ ਸੀ, ਆਨੰਦਮਈ ਰਤੀਕ੍ਰਿਆ ਵਿਚ ਵਟ ਗਿਆ ਸੀ। ਲਗਭਗ ਇਕ ਦਹਾਕੇ ਪਿੱਛੋਂ ਰੀਮਾ ਨੂੰ ਸੈਕਸ ਦਾ ਸੁਖ ਮਿਲ ਰਿਹਾ ਸੀ ਤੇ ਉਹ ਉਸਦਾ ਪੂਰਾ ਆਨੰਦ ਮਾਣ ਰਹੀ ਸੀ। ਰੀਮਾ ਦੀਆਂ ਸੁਖ ਵਿਚ ਗੜੂੱਚ ਸਿਸਕੀਆਂ ਦੇ ਇਲਾਵਾ ਵਾਤਾਵਰਣ ਵਿਚ ਕੋਈ ਹੋਰ ਆਵਾਜ਼ ਨਹੀਂ ਸੀ ਸੁਣਾਈ ਦੇ ਰਹੀ। ਚੋਰ ਆਪਣੀ ਪੂਰੀ ਤਨ-ਦੇਹੀ ਨਾਲ ਰੀਮਾ ਨੂੰ ਸੁਖ ਦੇ ਰਿਹਾ ਸੀ। ਰੀਮਾ ਦੀਆਂ ਸਿਸਕੀਆਂ ਤੇ ਚੋਰ ਦੇ ਮਜ਼ਦੂਰਾਂ ਵਰਗੇ ਆਵਾਜ਼ੇ, ਘਰ ਦੀਆਂ ਕੰਧਾਂ ਨਾਲ ਟਕਰਾਅ ਕੇ ਇਕ ਵੱਖਰੀ ਕਿਸਮ ਦਾ ਸੰਗੀਤ ਪੈਦਾ ਕਰ ਰਹੇ ਸਨ।
ਰੀਮਾ ਨੂੰ ਚਾਰ ਵਾਰੀ ਚਰਮ ਸੁਖ ਦਾ ਅਹਿਸਾਸ ਹੋਇਆ। ਹਰ ਵਾਰੀ ਉਸਨੇ ਚੋਰ ਨੂੰ ਨਾਲ ਘੁੱਟ ਕੇ ਕੁਝ ਪਲਾਂ ਲਈ ਰੋਕਿਆ। ਐਤਕੀਂ ਚੋਰ ਦੀ ਆਵਾਜ਼ ਪਹਿਲੋਂ ਹੀ ਸੁਣਾਈ ਦਿੱਤੀ, “ਹੁਣ ਮੈਂ ਨਹੀਂ ਰੁਕ ਸਕਦਾ। ਮੈਂ ਆ ਰਿ-ਹਾ-ਆ-ਆਂ।” ਰੀਮਾ ਪੰਜਵੀਂ ਵਾਰ ਚੋਰ ਦੇ ਨਾਲ ਨਾਲ ਆਈ ਤੇ ਜ਼ੋਰ ਨਾਲ ਕੂਕੀ...
ਸਭ ਕੁਝ ਰੁਕ ਗਿਆ। ਚੋਰ ਉਠਿਆ ਤੇ ਹਨੇਰੇ ਵਿਚ ਰੀਮਾ ਵੱਲ ਦੇਖਣ ਲੱਗਾ। ਉਸਦੇ ਸਰੀਰ ਦਾ ਰੰਗ ਕਮਰੇ ਦੇ ਹਨੇਰੇ ਦਾ ਹਿੱਸਾ ਹੀ ਜਾਪਦਾ ਸੀ। ਰੀਮਾ ਨੇ ਇਸ਼ਾਰੇ ਨਾਲ ਉਸਨੂੰ ਬਾਥ-ਰੂਮ ਦਾ ਦਰਵਾਜ਼ਾ ਦੱਸਿਆ।
ਚੋਰ ਸਾਫ ਹੋ ਕੇ, ਮੂੰਹ ਹੱਥ ਧੋ ਕੇ, ਤੌਲੀਏ ਨਾਲ ਪੂੰਝ ਕੇ, ਬਾਥ-ਰੂਮ ਵਿਚੋਂ ਬਾਹਰ ਆਇਆ। ਉਸਨੇ ਚੋਰੀ ਦਾ ਸਾਮਾਨ ਉੱਥੇ ਹੀ ਛੱਡ ਦਿੱਤਾ ਤੇ ਬਾਹਰ ਜਾਣ ਵਾਲੇ ਦਰਵਾਜ਼ੇ ਵੱਲ ਤੁਰ ਪਿਆ।
ਰੀਮਾ ਕੁਝ ਪਲ ਜਾ ਰਹੇ ਚੋਰ ਦੀ ਪਿੱਠ ਨੂੰ ਤੱਕਦੀ ਰਹੀ; ਫੇਰ ਕੁਝ ਸੋਚਿਆ ਤੇ ਕਿਹਾ—“ਸੁਣ, ਕਲ੍ਹ ਫੇਰ ਆਵੀਂ...”
--- --- ---

No comments:

Post a Comment