Saturday, May 14, 2011

ਬਕਲਮ-ਖ਼ੁਦ :: ਤੇਜੇਂਦਰ ਸ਼ਰਮਾ

ਤੇਜੇਂਦਰ ਸ਼ਰਮਾ 
Tejinder Sharma , 27 Romilly Drive , Carpenders Park Watford, WD19  5EN , (Hertfordshire), United Kingdom . Mobile: 00-44-7400313433 .
.


ਹਿੰਦੀ ਕਹਾਣੀ ਤੇ ਵਿਸ਼ੇਸ਼ ਤੌਰ 'ਤੇ ਪ੍ਰਵਾਸੀ ਹਿੰਦੀ ਕਹਾਣੀ ਦੇ ਸਮਕਾਲੀਨ ਕਥਾ-ਸਾਹਿਤ ਵਿਚ ਚਰਚਿਤ ਨਾਂ, ਤੇਜੇਂਦਰ ਸ਼ਰਮਾ, ਦਾ ਜਨਮ 21 ਅਕਤੂਬਰ 1952 ਨੂੰ ਪੰਜਾਬ ਦੇ ਸ਼ਹਿਰ ਜਗਰਾਂਵ ਵਿਚ ਹੋਇਆ। ਸਿੱਖਿਆ, ਦਿੱਲੀ ਯੂਨੀਵਰਸਟੀ ਤੋਂ ਬੀ.ਏ. (ਆਨਰਸ) ਅੰਗਰੇਜ਼ੀ, ਤੇ ਐਮ.ਏ. ਅੰਗਰੇਜ਼ੀ ਦੇ ਨਾਲ ਨਾਲ ਕੰਪਿਊਟਰ ਵਿਚ ਡਿਪਲੋਮਾ। ਕਾਲਾ ਸਾਗਰ 1990; ਢਿੰਬਰੀ ਟਾਈਟ 1994; ਦੇਹ ਦੀ ਕੀਮਤ 1999; ਯਹ ਕਿਆ ਹੋ ਗਯਾ! 2003; ਬੇਘਰ ਆਂਖੇਂ 2007; ਸੀਧੀ ਰੇਖਾ ਕੀ ਪਰਤੇ 2009; ਕਬਰ ਕਾ ਮੁਨਾਫ਼ਾ 2010, ਉਹਨਾਂ ਦੇ ਕਹਾਣੀ ਸੰਗ੍ਰਿਹ ਹਨ। 'ਯੇ ਘਰ ਤੁਮਹਾਰਾ...' (2007 ਕਵਿਤਾਵਾਂ ਤੇ ਗ਼ਜ਼ਲਾਂ)। ਪੰਜਾਬੀ, ਨਿਪਾਲੀ, ਉਰਦੂ, ਉੜੀਆ,ਮਰਾਠੀ, ਗੁਜਰਾਤੀ, ਚੇਕ ਤੇ ਅੰਗਰੇਜ਼ੀ ਜ਼ਬਾਨਾਂ ਵਿਚ ਕਹਾਣੀਆਂ ਦਾ ਅਨੁਵਾਦ। ਈਂਟੋਂ ਕਾ ਜੰਗਲ (ਉਰਦੂ), ਪਾਸਪੋਰਟ ਕਾ ਰੰਗਹਰੂ (ਨੇਪਾਲੀ) ਅਤੇ ਢਿੰਬਰੀ ਟਾਈਟ (ਪੰਜਾਬੀ) ਕਹਾਣੀ ਸੰਗ੍ਰਿਹ ਛਪ ਚੁੱਕੇ ਨੇ। ਅੰਗਰੇਜ਼ੀ ਵਿਚ, ‘Black & White’ (Biography of a Banker-2007). ‘Lord Byton-Don Juan’ (1977), ‘John Keats-The Two Hyperions’ (1978). ਦੂਰਦਰਸ਼ਨ ਲਈ 'ਸ਼ਾਂਤੀ' ਸੀਰੀਅਲ ਦਾ ਲੇਖਨ। ਅੰਨੂ ਕਪੂਰ ਦੀ ਨਿਰਦੇਸ਼ਿਤ ਫ਼ਿਲਮ 'ਅਭਯ' ਵਿਚ ਨਾਨਾ ਪਾਟੇਕਰ ਨਾਲ ਅਭਿਨੇਅ। ਮਹਾਰਾਸ਼ਟਰ ਰਾਜ ਸਾਹਿਤ ਅਕਾਦਮੀ ਪੁਰਸਕਾਰ (1995) ਭਾਰਤੀਅ ਉੱਚਾਯੋਗ ਲੰਦਨ ਦੁਆਰਾ ਹਰਿਵੰਸ਼ ਰਾਏ ਬੱਚਨ ਸਨਮਾਨ, ਸਮੇਤ ਕਈ ਹੋਰ ਪੁਰਸਕਾਰ ਤੇ ਸਨਮਾਨ।
—ਮ.ਬ.ਜ.

No comments:

Post a Comment